ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤਾਲਾਬ ਦੇ ਕੰਢੇ ਬਣਦੇ
ਨੇ ਖੂਹ

ਨਹਿਰ ਯੋਜਨਾ ਦਾ ਦਫ਼ਤਰ ਅਤੇ ਉਸ ਵਿੱਚ ਕੰਮ ਕਰਨ ਵਾਲਿਆਂ ਦੀ ਕਾਲੋਨੀ ਬਣ ਗਈ ਹੈ।

ਘਾਟ, ਪਠਸਾਲ, ਪਾਠਸ਼ਾਲਾਵਾਂ, ਰਸੋਈ, ਵਰਾਂਡੇ, ਮੰਦਿਰ ਠੀਕ ਦੇਖਭਾਲ ਨਾ ਹੋਣ ਕਰਕੇ ਟੁੱਟ ਚੱਲੇ ਹਨ। ਅੱਜ ਸ਼ਹਿਰ ਉਹ ਲਹਾਸ ਖੇਡ ਵੀ ਨਹੀਂ ਖੇਡਦਾ ਜਿਸ ਵਿੱਚ ਰਾਜਾ-ਪੁਰਜਾ ਮਿਲਕੇ ਘੜਸੀਸਰ ਦੀ ਸਫ਼ਾਈ ਕਰਦੇ ਸਨ। ਰਾਖੀ ਕਰਨ ਵਾਲੀ ਫ਼ੌਜ ਦੀ ਟੁਕੜੀ ਦੇ ਬੁਰਜ ਦੇ ਪੱਥਰ ਵੀ ਢਹਿ ਗਏ ਹਨ।

ਫੇਰ ਵੀ 667 ਵਰੇ ਪੁਰਾਣਾ ਘੜਸੀਸਰ ਮਰਿਆ ਨਹੀਂ ਹੈ। ਬਣਾਉਣ ਵਾਲਿਆਂ ਨੇ ਉਸ ਨੂੰ ਸਮੇਂ ਦੇ ਥਪੇੜੇ ਸਹਿ ਸਕਣ ਦੀ ਮਜ਼ਬੂਤੀ ਦਿੱਤੀ ਸੀ। ਰੇਤੇ ਦੀਆਂ ਹਨੇਰੀਆਂ ਵਿੱਚ ਆਪਣੇ ਤਾਲਾਬਾਂ ਦੀ, ਵਧੀਆ ਦੇਖਭਾਲ ਦੀ ਰਵਾਇਤ ਪਾਉਣ ਵਾਲਿਆਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਕਦੀ ਬੇਕਦਰੀ ਦੀਆਂ ਹਨੇਰੀਆਂ ਵੀ ਚੱਲਣਗੀਆਂ। ਪਰ ਇਸ ਹਨੇਰੀ ਨੂੰ ਘੜਸੀਸਰ ਅਤੇ ਉਸ ਨੂੰ ਮੁਹੱਬਤ ਕਰਨ ਵਾਲੇ ਲੋਕ ਅੱਜ ਵੀ ਬੇਹੱਦ ਧੀਰਜ ਨਾਲ ਸਹਿ ਰਹੇ ਹਨ। ਤਾਲਾਬ ਉੱਤੇ ਪਹਿਰਾ ਦੇਣ ਵਾਲੀ ਫ਼ੌਜੀ ਟੁੱਕੜੀ ਬੇਸ਼ੱਕ ਅੱਜ ਨਾ ਹੋਵੇ, ਪਰ ਲੋਕਾਂ ਦੇ ਮਨਾਂ ਵਿੱਚ ਪਹਿਰਾ ਅੱਜ ਵੀ ਹੈ।

ਪਹਿਲੀ ਕਿਰਨ ਦੇ ਨਾਲ ਹੀ ਮੰਦਿਰ ਦੀਆਂ ਘੰਟੀਆਂ ਵੱਜਦੀਆਂ ਹਨ। ਸਾਰਾ ਦਿਨ ਲੋਕ ਘਾਟਾਂ ਉੱਤੇ ਆਉਂਦੇ-ਜਾਂਦੇ ਰਹਿੰਦੇ ਹਨ। ਕੁੱਝ ਲੋਕ ਇੱਥੇ ਬਹੁਤ ਦੇਰ ਬੈਠੇ ਘੜਸੀਸਰ ਨੂੰ ਨਿਹਾਰਦੇ ਰਹਿੰਦੇ ਹਨ ਤੇ ਕੁੱਝ ਲੋਕ ਗੀਤ ਗਾਉਂਦੇ ਹੋਏ ਰਾਵਣਹੱਥਾ ਇੱਕ ਤਰ੍ਹਾਂ ਦੀ ਸਾਰੰਗੀ ਵਜਾਉਂਦੇ ਮਿਲਦੇ ਹਨ।

92
ਅੱਜ ਵੀ ਖਰੇ ਹਨ
ਤਾਲਾਬ