ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਧੀ ਚੁੰਝ ਵਾਲੀ ਚਿੜੀ

7

ਹਿਲਾਇਆ। ਨੀਂਦ ਨੇ ਉਸ ਨੂੰ ਘੇਰ ਲਿਆ ਸੀ। ਬੱਚਾ ਪਹਿਲਾਂ ਹੀ ਸੌਂ ਗਿਆ ਸੀ। ਸਾਰਿਆਂ ਨੂੰ ਸੁੱਤਿਆਂ ਦੇਖ ਉਸ ਦੀਆਂ ਆਪਣੀਆਂ ਅੱਖਾਂ ਵੀ ਮੀਟ ਹੋਣ ਲੱਗੀਆਂ।

ਅਗਲਾ ਦਿਨ ਆਮ ਵਰਗਾ ਦਿਨ ਸੀ। ਉਠਦਿਆਂ ਹੀ ਸਾਰੇ ਪਰਿੰਦੇ ਆਪੋ-ਆਪਣੇ ਕੰਮੀ ਰੁੱਝ ਗਏ।

ਅੱਧੀ ਚੁੰਝ ਵਾਲੀ ਚਿੜੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀ ਸੀ। ਪਰ ਬੱਚੇ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਤਾਂ ਘੁੰਮਣ-ਖੇਡਣ ਆਇਆ ਸੀ। ਇਸ ਦਰੱਖ਼ਤ ਉੱਪਰ ਉਸ ਨੂੰ ਆਪਣੇ ਹਾਣੀ ਮਿਲਣ ਦੀ ਉਮੀਦ ਸੀ।

ਜਾਂਦੇ ਸਮੇਂ ਉਸ ਨੇ ਆਪਣੇ ਬੱਚਿਆਂ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਮੁੜ ਆਵੇਗੀ।

ਬੱਚਾ ਟਹਿਣੀਆਂ ਤੇ ਫੁਦਕਣ ਲੱਗਾ। ਆਪਣੀ ਚੁੱਪ ਨੂੰ ਤੋੜਨ ਦਾ ਇਹ ਚੰਗਾ ਵੇਲਾ ਸੀ।

ਚਿੜੀ ਵੀ ਆਂਢ-ਗੁਆਂਢ ਦੇ ਪੰਛੀਆਂ ਨਾਲ ਗੱਲਾਂ ਵਿਚ ਰੁੱਝ ਗਈ। ਤਦੇ ਬੱਚਾ ਉੱਡਦਾ-ਉੱਡਦਾ ਆਪਣੀ ਮਾਂ ਕੋਲ ਆ ਬੈਠਾ। ਆਪਣੀ ਗਰਦਨ ਨੂੰ ਥੋੜ੍ਹਾ ਘੁਮਾ ਕੇ ਆਪਣੀ ਮਾਂ ਤੋਂ ਪੁੱਛਣ ਲੱਗਾ, "ਮਾਂ, ਮਾਂ... ਇਥੇ ਨਾਨੀ ਨੂੰ ਸਭ ਅੱਧੀ ਚੁੰਝ ਵਾਲੀ ਚਿੜੀ ਕਿਉਂ ਕਹਿੰਦੇ ਹਨ?"

ਮਾਂ ਨੇ ਸਾਧਾਰਨ ਜਿਹੇ ਪ੍ਰਸ਼ਨ ਦਾ ਸਾਧਾਰਨ ਉੱਤਰ ਦੇ ਦਿੱਤਾ, "ਉਹਦੀ ਚੁੰਝ ਅੱਧੀ ਹੈ... ਇਸ ਕਰ ਕੇ...।"

"ਪਰ ਮੇਰੀ ਤਾਂ ਨਹੀਂ ਹੈ। ਨਾ ਹੀ ਤੇਰੀ ਹੈ... ਹੋਰਾਂ ਦੀ ਵੀ ਨਹੀ ਹੈ..."

ਇਸ ਗੱਲ ਦਾ ਸਹੀ ਅਤੇ ਪੂਰਾ ਜਵਾਬ ਮਾਂ ਕੋਲ ਨਹੀਂ ਸੀ। ਉਹ ਖਾਮੋਸ਼ ਹੋ ਕੇ ਇਧਰ ਓਧਰ ਦੇਖਣ ਲੱਗੀ।

ਕੋਲ ਬੈਠੇ ਕਬੂਤਰ ਨੇ ਸੋਚਿਆ ਇਹਨਾਂ ਨੂੰ ਸੱਚੋ-ਸੱਚ ਦੱਸ ਦੇਣਾ ਚਾਹੀਦਾ ਹੈ।

ਕਬੂਤਰ ਨੇ ਥੋੜ੍ਹਾ ਕੋਲ ਆ ਕੇ ਆਪਣੀ ਗੱਲ ਸ਼ੁਰੂ ਕੀਤੀ, "ਜਦ ਲੋਕਾਂ ਤੇ ਮਸ਼ੀਨ ਨੇ ਤਬਾਹੀ ਮਚਾਈ ਤਾਂ ਸਾਡਾ ਬਹੁਤ ਨੁਕਸਾਨ ਹੋਇਆ। ਬੇ-ਘਰ ਹੋਏ ਪੰਛੀਆਂ ਨੂੰ ਬਚੇ ਰੁੱਖਾਂ ਨੇ ਸ਼ਰਨ ਦਿੱਤੀ।

ਸਮਾਂ ਬੀਤਣ ਨਾਲ ਸਭ ਆਪੋ-ਆਪਣਾ ਦੁੱਖ ਭੁੱਲ ਗਏ ਪਰ ਅੱਧੀ ਚੁੰਝ ਵਾਲੀ ਚਿੜੀ ਆਪਣੇ ਆਲ੍ਹਣੇ ਵਾਲਾ ਰੁੱਖ ਨਾ ਭੁੱਲੀ। ਉਸ ਰੁੱਖ ਦੀਆਂ ਜੜ੍ਹਾਂ ਹੁਣ ਬਜਰੀ ਥੱਲੇ ਦੱਬੀਆਂ