ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

8

ਅੱਧੀ ਚੁੰਝ ਵਾਲੀ ਚਿੜੀ

ਪਈਆਂ ਹਨ।

ਉਹ ਸਵੇਰ ਸਾਰ ਉੱਡ ਕੇ ਓਥੇ ਪਹੁੰਚ ਜਾਂਦੀ। ਫੇਰ ਪੱਕੀ ਥਾਂ ਉੱਪਰ ਚੁੰਝ ਮਾਰਨ ਲੱਗ ਪੈਂਦੀ। ਪਹਿਲਾਂ ਪਹਿਲ ਕਿਸੇ ਨੇ ਉਸ ਦੇ ਇਸ ਵਿਹਾਰ ਵੱਲ ਧਿਆਨ ਨਾ ਦਿੱਤਾ।

ਉਸ ਦੀ ਇਸ ਆਦਤ ਦਾ ਜਦ ਸਭ ਨੂੰ ਪਤਾ ਲੱਗਾ ਤਾਂ ਉਸ ਕੋਲੋਂ ਇਸ ਦਾ ਕਾਰਨ ਪੁੱਛਿਆ। ਉਸ ਨੇ ਦੱਸਿਆ ਕਿ ਉਹ ਆਪਣੀ ਚੁੰਝ ਨਾਲ ਇਹ ਥਾਂ ਪੁੱਟ ਕੇ ਆਪਣੇ ਆਲ੍ਹਣੇ ਵਾਲਾ ਰੁੱਖ ਲੱਭ ਰਹੀ ਹੈ। ਅਸੀਂ ਉਸ ਨੂੰ ਸਮਝਾਇਆ ਕਿ ਕਿੱਥੇ ਮਸ਼ੀਨ ਤੇ ਕਿੱਥੇ ਚੁੰਝ।

ਪਰ ਉਸ ਨੇ ਅੱਜ ਤਕ ਕਿਸੇ ਦੀ ਗੱਲ ਨਹੀਂ ਮੰਨੀ। ਉਹ ਆਪਣੀ ਚੁੰਝ ਨਾਲ ਪੱਕੀ ਥਾਂ ਨੂੰ ਉਖੇੜ ਦੇਣ ਦਾ ਸੁਪਨਾ ਲੈਂਦੀ ਰਹਿੰਦੀ ਹੈ। ਇਸੇ ਕਰਕੇ ਉਸ ਦੀ ਚੁੰਝ ਘਸ-ਘਸ ਕੇ ਅੱਧੀ ਰਹਿ ਗਈ ਹੈ। ਤਾਂ ਹੀ ਸਾਰੇ ਇਸ ਨੂੰ ਅੱਧੀ ਚੁੰਝ ਵਾਲੀ ਚਿੜੀ ਕਹਿੰਦੇ ਹਨ। ਵਿਚਾਰੀ, ਚਿੜੀ... ਅੱਧੀ ਚੁੰਝ ਵਾਲੀ...।"

ਸਾਰੀ ਗੱਲ ਸੁਣ ਕੇ ਚਿੜੀ ਨੇ ਲੰਮਾ ਸਾਹ ਲਿਆ, "ਨਿੱਕੀ ਜਿਹੀ ਜਿੰਦ ਨੇ ਆਪਣੇ ਸਿਰ ਕਿੰਨਾ ਵੱਡਾ ਭਾਰ ਲਿਆ ਹੋਇਆ..."

ਬੱਚਾ ਵਿਚੋਂ ਹੀ ਬੋਲ ਪਿਆ, "ਨਾਨੀ ਨੇ ਮੈਨੂੰ ਕਹਾਣੀ ਨਹੀਂ ਸੁਣਾਈ। ਤੂੰ ਤਾਂ ਕਿਹਾ ਸੀ ਨਾਨੀ ਨੂੰ ਬਹੁਤ ਕਹਾਣੀਆਂ ਚੇਤੇ ਹਨ..."

ਚਿੜੀ ਨੇ ਉਸ ਵੱਲ ਮੂੰਹ ਫੇਰਦਿਆਂ ਕਿਹਾ, "ਸਮੇਂ ਦੀ ਗੱਲ ਹੈ.... ਹੁਣ ਤਾਂ ਉਹ ਸਭ ਕੁਝ ਭੁੱਲੀ ਬੈਠੀ ਹੈ...। ਕੀ ਕੀਤਾ ਜਾਵੇ!"

"ਉਸ ਨੂੰ ਆਪਣੇ ਨਾਲ ਲੈ ਚਲਦੇ ਹਾਂ।"

ਚਿੜੀ ਨੇ ਜਵਾਬ ਦਿੱਤਾ, "ਉਹ ਨਹੀਂ ਜਾਵੇਗੀ। ਮੈਂ ਜਾਣਦੀ ਹਾਂ।”

ਇੰਨੇ ਨੂੰ ਅੱਧੀ ਚੁੰਝ ਵਾਲੀ ਚਿੜੀ ਆ ਪਹੁੰਚੀ। ਚਿੜੀ ਦੇ ਬੱਚੇ ਨੇ ਬੜੇ ਉਤਸਾਹ ਨਾਲ ਕਿਹਾ, "ਨਾਨੀ, ਨਾਨੀ। ਤੇਰੀ ਸਾਰੀ ਕਹਾਣੀ ਕਬੂਤਰ ਨੇ ਸਾਨੂੰ ਸੁਣਾ ਦਿੱਤੀ ਹੈ। ਤੂੰ ਸਾਡੇ ਨਾਲ ਚੱਲ... 'ਕੱਠੇ ਰਹਾਂਗੇ। ਤੈਥੋਂ ਕਹਾਣੀਆਂ ਸੁਣਿਆ ਕਰਾਂਗੇ।”

ਨਾਨੀ ਨੇ ਬੱਚੇ ਦੀ ਗੱਲ ਦਾ ਜਵਾਬ ਨਾ ਦਿੱਤਾ।

ਤਦੇ ਚਿੜੀ ਨੇ ਕਿਹਾ, "ਜੇ ਤੂੰ ਨਹੀਂ ਜਾਣਾ ਚਾਹੁੰਦੀ ਨਾ ਸਹੀ। ਅਸੀਂ ਇਥੇ ਰਹਿ ਲੈਂਦੇ ਹਾਂ। ਤੇਰੇ ਕੰਮ ਵਿਚ ਤੇਰੀ ਮਦਦ ਕਰ ਦਿਆ ਕਰਾਂਗੇ...।"

ਅੱਧੀ ਚੁੰਝ ਵਾਲੀ ਚਿੜੀ ਨੂੰ ਇਹ ਵਿਚਾਰ ਚੰਗਾ ਨਾ ਲੱਗਾ। ਉਸ ਨੇ ਕਿਹਾ, "ਤੁਸੀਂ ਖੁਸ਼ ਰਹੋ। ਮੈਂ ਨਹੀਂ ਚਾਹੁੰਦੀ ਤੁਸੀਂ ਮੇਰੇ ਨਾਲ ਦੁੱਖ ਭੋਗੋ। ਆਪਣੀ ਲੜਾਈ ਮੈ ਖੁਦ ਲੜਾਂਗੀ।