ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਧੀ ਚੁੰਝ ਵਾਲੀ ਚਿੜੀ

9

ਉਸ ਨੇ ਆਪਣੇ ਬੱਚਿਆਂ ਦੀ ਮਿੰਨਤ ਨਾ ਮੰਨੀ। ਸਗੋਂ ਆਪਣੀ ਦ੍ਰਿੜ ਆਵਾਜ਼ ਵਿਚ ਉਹਨਾਂ ਨੂੰ ਕਿਹਾ, "ਜੇ ਮੈਂ ਤੁਹਾਡੇ ਨਾਲ ਤੁਰ ਗਈ ਤਾਂ ਮੇਰਾ ਅਧੂਰਾ ਕੰਮ ਕੌਣ ਕਰੇਗਾ। ਮੈਂ ਇਸ ਬਜਰੀ ਥੱਲਿਓਂ ਆਪਣਾ ਆਲ੍ਹਣਾ ਲੱਭ ਕੇ ਹੀ ਸਾਹ ਲਵਾਂਗੀ।"

ਬਹੁਤ ਦੇਰ ਤਕ ਚੁੱਪ ਪਸਰੀ ਰਹੀ।

ਬੱਚਾ ਕਾਹਲਾ ਪੈ ਰਿਹਾ ਸੀ। ਨਾਨੀ ਨੇ ਉਸ ਦੀ ਹਾਲਤ ਦੇਖ ਚਿੜੀ ਨੂੰ ਕਿਹਾ, "ਤੁਸੀਂ ਆਪਣੇ ਘਰ ਜਾਓ। ਦਿਨੇ ਦਿਨੇ ਪਹੁੰਚ ਜਾਓ... ਬੱਚਾ ਉਦਾਸ ਹੋ ਰਿਹਾ ਹੈ...।"

ਉਹ ਉੱਡਣ ਹੀ ਵਾਲੇ ਸਨ ਕਿ ਉਹਨਾਂ ਦੇ ਕੰਨੀ ਮਾਂ ਚਿੜੀ ਦੇ ਬੋਲ ਪਏ, "ਤੁਸੀਂ ਜਦ ਆਉਣਾ ਚਾਹੋ ਆਓ... ਇਹ ਦਰ ਸਦਾ ਖੁੱਲ੍ਹਾ ਹੈ।"

ਅਗਲੇ ਹੀ ਪਲ ਮਾਂ ਅਤੇ ਬੱਚਾ ਖਲਾਅ ਵਿਚ ਉੱਡ ਰਹੇ ਸਨ।