ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

2

ਅੱਧੀ ਚੁੰਝ ਵਾਲੀ ਚਿੜੀ

"ਉਹ ਥਾਂ ਕਿਹੋ ਜਿਹੀ ਹੈ?"

ਜਵਾਬ ਵਿਚ ਮਾਂ ਨੇ ਕਿਹਾ, "ਬਹੁਤ ਸੋਹਣੀ। ਓਥੇ ਭਾਂਤ-ਭਾਂਤ ਦੇ ਸੰਘਣੇ ਦਰੱਖ਼ਤ ਹਨ। ਸਭ ਪਾਸੇ ਹਰੇ ਰੁੱਖਾਂ ਦੀ ਠੰਢੀ ਛਾਂ ਹੈ। ਓਥੇ ਕਈ ਤਰ੍ਹਾਂ ਦੇ ਪਸ਼ੂ-ਪੰਛੀ ਵੀ ਹਨ। ਓਥੇ ਖੁੱਲ੍ਹ ਹੈ ਜੋ ਚਿੱਤ ਆਵੇ, ਸੋ ਕਰੋ।"

"ਪਰ ਨਾਨੀ ਨੂੰ ਕਿਵੇਂ ਲੱਭਾਂਗੇ? ਤੁਸੀਂ ਕਹਿ ਰਹੇ ਹੋ, ਓਥੇ ਭੀੜ ਬਹੁਤ ਹੈ... !"

"ਮੈਂ ਉਹ ਥਾਂ ਦੇਖੀ ਹੋਈ ਹੈ। ਅਸੀਂ ਭੁੱਲਦੇ ਨਹੀਂ। ਚੰਗਾ ਹੋਵੇਗਾ ਜੇ ਸੂਰਜ ਛੁਪਣ ਤੋਂ ਪਹਿਲਾਂ ਹੀ ਓਥੇ ਪਹੁੰਚ ਜਾਈਏ।"

ਆਰਾਮ ਕਰਨ ਬਾਅਦ ਉਹ ਮੁੜ ਆਪਣੇ ਰਾਹ ਵੱਲ ਉੱਡਣ ਲੱਗੇ।

ਉਸ ਜਗ੍ਹਾ ਪਹੁੰਚ ਕੇ ਚਿੜੀ ਨੇ ਆਸ-ਪਾਸ ਦੇਖਿਆ ਤਾਂ ਤ੍ਰਭਕ ਗਈ। ਉਸ ਨੂੰ ਆਪਣੀ ਬੁੱਧੀ 'ਤੇ ਸ਼ੱਕ ਹੋਇਆ। ਉਹ ਜੋ ਦੇਖ ਰਹੀ ਸੀ ਉਸ ਉੱਪਰ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ।

ਉਹਦੇ ਮਨ ਵਿਚ ਪ੍ਰਸ਼ਨ ਪੈਦਾ ਹੋਇਆ, 'ਕੀ ਇਹ ਓਹੀ ਥਾਂ ਹੈ? ਇਥੇ ਤਾਂ ਸਭ ਕੁਝ ਬਦਲਿਆ ਬਦਲਿਆ ਲੱਗ ਰਿਹਾ ਹੈ....'