ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

4

ਅੱਧੀ ਚੁੰਝ ਵਾਲੀ ਚਿੜੀ

ਕਿਉਂਕਿ ਹੁਣ ਉਸ ਦਾ ਬੱਚਾ ਆਪਣੀ ਨਾਨੀ ਨੂੰ ਮਿਲ ਸਕੇਗਾ ਅਤੇ ਉਸ ਦੇ ਘਰ ਕੁਝ ਦਿਨ ਰਹਿ ਸਕੇਗਾ।

ਚਿੜੀ ਦੀ ਮਾਂ ਆਪਣੇ ਜਾਣਕਾਰਾਂ ਵਿਚ 'ਅੱਧੀ ਚੁੰਝ ਵਾਲੀ ਚਿੜੀ' ਦੇ ਨਾਂ ਨਾਲ ਜਾਣੀ ਜਾਂਦੀ ਸੀ।

ਉਸ ਤਕ ਲੈ ਜਾਣ ਦੀ ਜ਼ਿੰਮੇਵਾਰੀ ਕਬੂਤਰ ਨੇ ਆਪਣੇ ਸਿਰ ਲਈ। ਤਿੰਨੋਂ ਜਣੇ ਇਕ ਦੂਜੇ ਦੇ ਪਿੱਛੇ ਉੱਡਣ ਲੱਗੇ।

ਉਹ ਜਿੱਧਰੋਂ ਦੀ ਲੰਘ ਰਹੇ ਸਨ ਉਹਦੇ ਆਸ-ਪਾਸ ਦੂਰ ਤਕ ਕੋਈ ਰੁੱਖ ਨਹੀਂ ਸੀ। ਸਿਰਫ ਇਮਾਰਤਾਂ ਨਾਲ ਲੱਗੀਆਂ ਇਮਾਰਤਾਂ ਦਿਸ ਰਹੀਆਂ ਸਨ। ਇਹ ਨਜ਼ਾਰਾ ਚਿੜੀ ਨੇ ਪਹਿਲਾਂ ਨਹੀਂ ਸੀ ਦੇਖਿਆ।

ਇਮਾਰਤਾਂ ਦੁਆਲੇ ਕਾਲੇ ਰੰਗ ਦੀਆਂ ਸੜਕਾਂ ਵਿਛੀਆਂ ਹੋਈਆਂ ਸਨ, ਜਿਨ੍ਹਾਂ ਉੱਪਰ ਲੋਕਾਂ ਦੀ ਭੀੜ ਸੀ। ਕੁਝ ਥਾਵਾਂ ਅਜੇ ਅਣਮੁੱਲੀਆਂ ਪਈਆਂ ਸਨ।

ਉੱਡਦਾ ਕਬੂਤਰ ਥੋੜ੍ਹਾ ਨੀਵਾਂ ਹੋਇਆ ਅਤੇ ਬਿਜਲੀ ਦੀ ਤਾਰ ਉੱਤੇ ਆ ਬੈਠਾ। ਤਾਰ ਉੱਪਰ ਬੈਠੇ ਤਿੰਨੋਂ ਜਣੇ ਆਪੋ-ਆਪਣੇ ਢੰਗ ਨਾਲ ਦੁਆਲੇ ਨੂੰ ਦੇਖ ਰਹੇ ਸਨ।

ਕਬੂਤਰ ਦੀ ਅੱਖ ਨੇ ਸੜਕ ਉੱਪਰ ਆਪਣੇ ਕਾਰੇ ਰੁੱਝੀ ਅੱਧੀ ਚੁੰਝ ਵਾਲੀ ਚਿੜੀ ਨੂੰ ਪਛਾਣ ਲਿਆ। ਉਸ ਨੇ ਇਸ਼ਾਰੇ ਨਾਲ ਚਿੜੀ ਨੂੰ ਦੱਸਿਆ ਕਿ ਓਹ ਉਸ ਦੀ ਮਾਂ ਹੈ। ਮਾਂ ਨੇ ਇਹੋ ਗੱਲ ਆਪਣੇ ਬੱਚੇ ਤਕ ਪਹੁੰਚਾ ਦਿੱਤੀ।

ਚਿੜੀ ਉੱਡ ਕੇ ਅੱਧੀ ਚੁੰਝ ਵਾਲੀ ਚਿੜੀ ਤੋਂ ਥੋੜ੍ਹਾ ਹਟ ਕੇ ਜਾ ਬੈਠੀ। ਉਸ ਦਾ ਬੱਚਾ ਵੀ ਉਸ ਦੇ ਪਿੱਛੇ ਜਾ ਉਤਰਿਆ। ਬੈਠੀ-ਬੈਠੀ ਨੇ ਕੁਝ ਆਵਾਜ਼ਾਂ ਕੱਢੀਆਂ। ਆਵਾਜ਼ਾਂ ਨੇ ਅੱਧੀ ਚੁੰਝ ਵਾਲੀ ਚਿੜੀ ਦੇ ਕੰਮ ਵਿਚ ਖਲਲ ਪਾਇਆ। ਉਸ ਸਿਰ ਚੁੱਕ ਆਸ-ਪਾਸ ਦੇਖਿਆ। ਉਸ ਨੂੰ ਆਪਣੇ ਜਿਹੀ ਇਕ ਚਿੜੀ ਅਤੇ ਇਕ ਬੱਚਾ ਦਿਸਿਆ। ਉਸ ਨੇ ਆਪਣੀ ਚੁੰਝ ਨੂੰ ਮੁੜ ਸੜਕ 'ਤੇ ਮਾਰਨਾ ਸ਼ੁਰੂ ਕਰ ਦਿੱਤਾ।

ਪਰ ਦੂਜੀ ਵਾਰ ਕੰਨੀਂ ਪਈ ਆਵਾਜ਼ ਨੇ ਉਹਦੇ ਅੰਦਰ ਪਈ ਕਿਸੇ ਸਾਂਝ ਨੂੰ ਸੀਖ ਦਿੱਤਾ। ਉਹ ਫੁਦਕ-ਫੁਦਕ ਜਦ ਚਿੜੀ ਕੋਲ ਪਹੁੰਚ ਕੇ ਕੁਝ ਬੋਲੀ ਤਾਂ ਦੋਹਾਂ ਨੇ ਇਕ ਦੂਜੇ ਨੂੰ ਪਛਾਣ ਲਿਆ।

ਦੋਵੇਂ ਜਣੀਆਂ ਲੰਮੇ ਅਰਸੇ ਬਾਅਦ ਮਿਲ ਰਹੀਆਂ ਸਨ।

ਕੁਝ ਸਮਾਂ ਚੁੱਪ ਚੁਪੀਤੇ ਲੰਘ ਗਿਆ। ਇਸ ਚੁੱਪ ਨੂੰ ਬੱਚੇ ਨੇ ਤੋੜਿਆ। ਅੱਧੀ ਚੁੰਝ