ਪੰਨਾ:ਆਂਢ ਗਵਾਂਢੋਂ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਨਹੀਂ ਬੇਟੀ, ਖਿਚਿਆ ਮੈਂ ਨਹੀਂ, ਆਪੇ ਡਿਗਣ ਵਾਲਾ ਸੀ!'

'ਪਰ ਅਬਾ, ਕੰਧ ਡਿਗ ਪਏਗੀ।'

ਗਫੂਰ ਚੁਪ ਕਰ ਗਿਆ। ਇਕ ਕੋਠੜੀ ਹੁਣ ਬਾਕੀ ਰਹਿ ਗਈ ਹੈ, ਹੋਰ ਸਾਰਾ ਮਕਾਨ ਤਾਂ ਡਿਗ ਹੀ ਚਕਿਆ ਹੈ। es ਤਰਾਂ ਪਰਾਲ ਕਢ ਕਢ ਕੇ ਮਹੇਸ਼ ਨੂੰ ਖਵਾਣ ਨਾਲ, ਥੋੜੇ ਦਿਨ ਨੂੰ ਆਉਣ ਵਾਲੀ ਬਰਖਾ ਰੁਤ ਸ਼ੁਰੂ ਹੋਣੀ ਹੈ। ਇਹ ਕੋਠੜੀ ਡਿਗ ਪਏਗੀ, ਇਹ ਗੱਲ ਭਲਾ ਗਫੂਰ ਨਹੀਂ ਸੀ ਜਾਣਦਾ? ਫੇਰ ਵੀ ਏਸ ਤਰਾਂ ਕਿੰਨੇ ਦਿਨ ਗੁਜ਼ਾਰਾ ਹੋ ਸਕਦਾ ਹੈ?'

ਅਮੀਨਾ ਬੋਲੀ:

'ਅਬਾ! ਹਥ ਧੋ ਕੇ ਛੇਤੀ ਆਉ! ਮੈਂ ਭਤ ਪਾਇਆ ਹੋਇਆ ਹੈ। ਠੰਢਾ ਹੋ ਜਾਏਗਾ।'

ਗਫੂਰ ਨੇ ਆਖਿਆ:

'ਜਿਹੜੀ ਪਿਛ ਨਿਕਲੀ ਹੈ, ਉਹੀ ਲੈ ਆ ਬੇਟੀ, ਮੈਂ ਇਹਨੂੰ ਕੁਝ ਖੁਵਾ ਕੇ ਫਿਰ ਖਾਣ ਚਲਦਾ ਹਾਂ।'

‘ਪਿਛ ਨਹੀਂ ਹੈ, ਹਾਂਡੀ ਵਿਚ ਹੀ ਸੁਕ ਗਈ ਹੈ ਅਬਾ।'

'ਨਹੀਂ ਹੈ?' ਗਫੂਰ ਚੁਪ ਕਰ ਗਿਆ।

'ਮਸੀਬਤ ਦੇ ਦਿਨਾਂ ਵਿਚ ਪਿਛ ਵੀ ਨਹੀਂ ਸੁਟੀ ਜਾ ਸਕਦੀ' - ਇਹ ਗੱਲ, ਇਹ ਦਸਾਂ ਵਰ੍ਹਿਆਂ ਦੀ ਕੁੜੀ ਵੀ ਜਾਣਦੀ ਹੈ। ਗਫੂਰ ਹਥ ਧੋ ਕੇ ਕੋਠੜੀ ਵਿਚ ਜਾ ਕੇ ਖੜੋ ਗਿਆ। ਇਕ ਪਿਤਲ ਦੀ ਥਾਲੀ ਵਿਚ ਸਾਗ ਤੇ ਭਤ ਪਿਤਾ ਲਈ ਪਾ ਕੇ ਅਮੀਨਾ ਨੇ ਆਪਣੇ ਲਈ ਮਿੱਟੀ ਦੇ ਤਬਾਖ ਵਿਚ ਹੀ ਭਤ ਪਾ ਲਿਆ। ਕੁਝ ਚਿਰ ਗਫੂਰ ਵੇਖਦਾ ਰਿਹਾ ਤੇ ਫੇਰ ਬੋਲਿਆ:

'ਅਮੀਨਾ, ਮੈਨੂੰ ਫੇਰ ਨੰਢ ਲਗ ਰਹੀ ਹੈ, ਬੁਖ਼ਾਰ ਵਿਚ ਕੀ ਭਤ ਖਾਣਾ ਠੀਕ ਹੈ?'

-੯o-