ਪੰਨਾ:ਆਂਢ ਗਵਾਂਢੋਂ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੜ ਆਇਆ। ਆਪਣੇ ਗਵਾਂਢੇ ਚਾਵਲਾਂ ਦੀ ਪਿਛ ਮੰਗ ਕੇ ਮਹੇਸ਼ ਨੂੰ ਪਿਆਈ, ਫੇਰ ਉਸ ਦੇ ਸਿਰ ਅਤੇ ਪਿੰਡੇ ਉਪਰ ਹਥ ਫੇਰਦੇ ਫੇਰਦੇ ਪਤਾ ਨਹੀਂ ਦਿਲ ਵਿਚ ਕੀ ਕੁਝ ਆਖਦਾ ਰਿਹਾ।

***

ਜੇਠ ਮਹੀਨੇ ਦਾ ਅੰਤ ਆ ਗਿਆ। ਵਿਸਾਖ ਨੇ ਜਿੰਨੀ ਭਿਆਨਕ ਹਾਲਤ ਦਸੀ ਸੀ, ਉਸ ਦਾ ਅੰਦਾਜ਼ਾ ਅਜ ਦਾ ਅਕਾਸ਼ ਵੇਖੇ ਬਿਨਾ ਨਹੀਂ ਸੀ ਹੋ ਸਕਦਾ। ਚਾਰੇ ਪਾਸੇ ਮਾਨੋਂ ਅੱਗ ਲਗੀ ਹੋਈ ਸੀ। ਇਸ ਹਾਲਤ ਵਿਚ ਰਤਾ ਵੀ ਤਬਦੀਲੀ ਨਹੀਂ ਹੋਈ। ਇਸ ਅੰਬਰ ਤੇ ਵੀ ਕਦੀ ਮੇਘ ਰਾਜ ਦਾ ਰਾਜ ਹੋ ਸਕਦਾ ਹੈ? ਇਹੋ ਜਹੀ ਆਸ ਮਨ ਵਿਚ ਨਹੀਂ ਆ ਸਕਦੀ। ਅਜਿਹਾ ਭਾਸਦਾ ਹੈ ਇਸ ਦਾ ਅੰਤ ਨਹੀਂ ਹੋਵੇਗਾ। ਜਦ ਤਕ ਸਾਰਾ ਸੰਸਾਰ ਸੜ ਕੇ ਸੁਆਹ ਨਹੀਂ ਹੋ ਜਾਂਦਾ, ਤਦ ਤਕ ਇਸ ਦੀ ਹਾਲਤ ਇਸੇ ਤਰ੍ਹਾਂ ਹੀ ਰਹੇਗੀ।

ਏਸੇ ਵੇਲੇ, ਇਸ ਤਪਦੀ ਦੁਪਹਿਰ ਵਿਚ ਗਫੂਰ ਘਰ ਮੁੜਿਆ। ਉਸ ਨੇ ਅਜ ਤਕ ਕਿਸੇ ਦੀ ਮਜ਼ਦੂਰੀ ਨਹੀਂ ਸੀ ਕੀਤੀ। ਚਾਰ ਪੰਜ ਦਿਨਾਂ ਤੋਂ ਉਸ ਨੂੰ ਬੁਖ਼ਾਰ ਨਹੀਂ ਸੀ ਚੜ੍ਹਿਆ। ਉਸ ਦੇ ਸਰੀਰ ਵਿਚ ਤਾਕਤ ਬਿਲਕੁਲ ਨਹੀਂ ਸੀ ਰਹੀ। ਤੁਰਦੇ-ਫਿਰਦੇ ਉਸ ਦੇ ਹਥ ਪੈਰ ਕੰਬਣ ਲਗ ਪੈਂਦੇ ਸਨ। ਫੇਰ ਵੀ ਅਜ ਸਵੇਰੇ ਉਹ ਕਿਸੇ ਕੰਮ-ਧੰਦੇ ਜਾਂ ਮਜ਼ਦੂਰੀ ਲਭਣ ਲਈ ਨਿਕਲ ਗਿਆ ਸੀ। ਸਵੇਰ ਤੋਂ ਹੁਣ ਤਕ ਜੇਠ ਦੀ ਕੜਕਦੀ ਧੁੱਪ ਵਿਚ ਫਿਰਦੇ ਉਸ ਦਾ ਰਹਿੰਦਾ ਖੂਹਦਾ ਖੂਨ ਵੀ ਸੁਕ ਗਿਆ, ਪਰ ਮਜ਼ਦੂਰੀ ਉਸ ਨੂੰ ਕਿਧਰੇ ਵੀ ਨਾ ਮਿਲੀ। ਭੁਖ ਤੇਹ ਤੇ ਥਕਾਵਟ ਨਾਲ ਉਸ ਦੀਆਂ ਅੱਖਾਂ ਅਗੇ ਹਨੇਰਾ ਫਿਰ ਰਿਹਾ ਸੀ। ਘਰ ਆ ਕੇ ਉਸ ਨੇ ਅਵਾਜ਼ ਮਾਰੀ:

-੯੭-