ਪੰਨਾ:ਆਂਢ ਗਵਾਂਢੋਂ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਅਮੀਨਾ, ਨੀ ਅਮੀਨਾ।'

'ਹਾਂ ਅਬਾ।'

‘ਭਤ ਤਿਆਰ ਹੈ?'

ਅਮੀਨਾ ਕੋਠੜੀ ਵਿਚੋਂ ਨਿਕਲ ਕੇ ਬੂਹੇ ਦੇ ਆਸਰੇ ਖੂਹ ਨੀਵਾਂ ਪਾਈ ਚੁੱਪ-ਚਾਪ ਖੜੋਤੀ ਰਹੀ।

ਕੋਈ ਉਤਰ ਨਾ ਮਿਲਣ ਤੇ ਗਫੂਰ ਜ਼ੋਰ ਨਾਲ ਚੀਖ਼ ਕੇ ਬੋਲਿਆ:

'ਭਤ ਬਣਿਆ ਹੈ ਜਾਂ ਨਹੀਂ?'

'.................'

'ਨਹੀਂ ਬਣਿਆ, ਕਿਉਂ ਨਹੀਂ ਬਣਿਆ?'

'ਚਾਵਲ.........ਨਹੀਂ........ਸਨ।'

'ਚਾਵਲ ਨਹੀਂ ਸਨ? ਸਵੇਰੇ ਮੈਨੂੰ ਕਿਉਂ ਨਹੀਂ ਆਖਿਆ?'

'ਕਲ ਰਾਤ ਤਾਂ ਜ਼ਰੂਰ ਆਖਿਆ ਸੀ, ਪਰ ਰਾਤ ਦੀ ਆ ਗੱਲ ਕਿਵੇਂ ਚੇਤੇ ਰਖੀ ਜਾ ਸਕਦੀ ਹੈ?' ਇਹ ਆਖਦੇ ਆਖਦੇ ਉਹ ਕ੍ਰੋਧ ਨਾਲ ਪਾਗਲ ਹੋ ਗਿਆ। ਮੂੰਹ ਨੂੰ ਹੋਰ ਵੀ ਵਿੰਗਾ ਟੇਢਾ ਕੇ ਬੋਲਿਆ:

'ਚਾਵਲ ਕਿਥੇ ਰਹਿੰਦੇ? ਬੀਮਾਰ ਪਿਉ ਖਾਏ ਨਾ ਖਾਏ, ਜਬਾਨ ਹਟੀ-ਕਟੀ ਨੂੰ ਦਿਨ ਵਿਚ ਚਾਰ ਪੰਜ ਵੇਰ ਥਾਲ ਭਰ ਭਰ ਕੇ ਭੂਤ ਖਾਣ ਨੂੰ ਜ਼ਰੂਰ ਚਾਹੀਦਾ ਹੈ। ਹੁਣ ਮੈਂ ਚਾਵਲ ਨੂੰ ਜੰਦਰੇ ਵਿਚ ਰਖਿਆ ਕਰਾਂਗਾ। ਲਿਆ ਇਕ ਗਡਵੀ ਪਾਣੀ ਹੀ ਲਿਆ, ਪਾਣੀ ਤਾਂ ਪੀਵਾਂ, ਪਿਆਸ ਨਾਲ ਹਿੱਕ ਪਾਟਣ ਲਗੀ ਹੈ।'

ਕੁੜੀ ਚੁਪ-ਚਾਪ ਖੜੋਤੀ ਰਹੀ।

ਗਫੂਰ ਕੜਕ ਕੇ ਫੋਲਿਆ:

'ਆਖ ਛੱਡ ਹੁਣ, ਪਾਣੀ ਵੀ ਨਹੀਂ ਹੈ।'

ਅਮੀਨਾ ਉਸੇ ਤਰ੍ਹਾਂ ਮੂੰਹ ਨੀਵਾਂ ਪਾਈ ਚੁਪ-ਚਾਪ ਖੜੋਤੀ

-੯੮-