ਪੰਨਾ:ਆਂਢ ਗਵਾਂਢੋਂ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀ। ਕੁਝ ਪਲ ਉਡੀਕ ਕੇ ਗਫੂਰ ਨੂੰ ਨਿਸਚਾ ਹੋ ਗਿਆ ਕਿ ਘਰ ਵਿਚ ਪੀਣ ਲਈ ਪਾਣੀ ਵੀ ਨਹੀਂ ਹੈ, ਤਾਂ ਉਹ ਆਪਣੇ ਆਪ ਵਿਚ ਨਾ ਰਿਹਾ, ਤੇਜ਼ੀ ਨਾਲ ਅਗੇ ਹੋ ਕੇ ਇਕ ਚਪੇੜ ਅਮੀਨਾ ਦੇ ਮੂੰਹ ਤੇ ਮਾਰੀ:

'ਸਿਰ ਸੜੀ, ਹਰਾਮਜ਼ਾਦੀ ਕਿਧਰੇ ਦੀ, ਸਾਰਾ ਦਿਨ ਪਤਾ ਹੀ ਕੀ ਕਰਦੀ ਰਹਿੰਦੀ ਹੈ। ਹਰ ਰੋਜ਼ ਇੰਨੇ ਆਦਮੀ ਮਰ ਰਹੇ ਹਨ, ਪਰ ਇਸ ਨੂੰ ਮੌਤ ਵੀ ਤਾਂ ਨਹੀਂ ਆਉਂਦੀ!'

ਅਮੀਨਾ ਕੁਝ ਵੀ ਨਾ ਬੋਲੀ, ਮਿੱਟੀ ਦਾ ਘੜਾ ਚੁਕ ਕੇ ਅਥਰੂ ਪੂੰਝਦੀ ਪੂੰਝਦੀ ਉਸੇ ਦੁਪਹਿਰ ਦੀ ਧੁੱਪ ਵਿਚ ਬਾਹਰ ਚਲੀ ਗਈ।

ਅਮੀਨਾ ਦੇ ਅਖੋਂ ਉਹਲੇ ਹੋਣ ਸਾਰ ਗਫੂਰ ਦੇ ਦਿਲ ਵਲਸ ਪੈਣ ਲਗੇ। ਇਸ ਮਾਂ-ਹੀਣ ਧੀ ਨੂੰ ਉਸ ਨੇ ਕਿਸ ਤਰ੍ਹਾਂ ਪਾਲਿਆ ਸੀ ਇਹ ਉਸ ਨੂੰ ਹੀ ਪਤਾ ਸੀ। ਉਸਨੇ ਸੋਚਿਆ:

'ਇਸ ਵਿਚਾਰੀ ਦਾ ਕੀ ਦੋਸ਼ ਹੈ? ਖੇਤੀ ਦਾ ਜੋ ਅਨਾਜ ਹੈ, ਜਿੰਨਾ ਚਿਰ ਉਹ ਰਹਿੰਦਾ ਹੈ, ਤਦੋਂ ਤਕ ਵੀ ਦੋਹਾਂ ਨੂੰ ਦੋਵੇਂ ਵੇਲੇਖਾਣ ਨੂੰ ਨਹੀਂ ਮਿਲਦਾ। ਇਸ ਦਿਸ਼ਾ ਵਿਚ ਪੰਜ ਛੇ ਵਾਰ ਥਾਲੀ ਤੂਸ ਤੁਸ ਕੇ ਖਾਣਾ ਜਿੰਨਾ ਅਸੰਭਵ ਹੈ, ਉਨਾ ਹੀ ਝੂਠ ਵੀ ਹੈ ਅਤੇ ਪੀਣ ਦਾ ਪਾਣੀ ਘਰ ਵਿਚ ਨਾ ਹੋਣ ਦਾ ਕਾਰਨ ਵੀ ਉਹ ਜਾਣਦਾ ਸੀ। ਪਿੰਡ ਵਿਚ ਦੋ ਤਿੰਨ ਤਾਲਾਬ ਹਨ,ਪਰ ਉਨ੍ਹਾਂ ਦਾ ਪਾਣੀ ਸੁੱਕ ਚੁਕਾ ਸੀ। ਜ਼ਿਮੀਂਦਾਰ ਸ਼ਿਵ ਨਾਥ ਦੇ ਖਾਸ ਤਲਾਬ ਵਿਚ ਪਾਣੀ ਤਾਂ ਜ਼ਰੂਰ ਹੈ, ਪਰ ਉਹ ਸਾਧਾਰਨ ਲੋਕਾਂ ਲਈ ਨਹੀਂ ਹੈ।'

ਉਸ ਬਾਹਰ ਵਲ ਦੂਰ ਤਕ ਵੇਖਿਆ, ਧਰਤੀ ਅਕਾਸ਼ ਤਪ ਰਹੇ ਸਨ। ਗਫੂਰ ਫਿਰ ਆਪਣੇ ਦਿਲ ਨਾਲ ਗੱਲਾਂ ਕਰਨ ਲਗਾ:

'ਆਮ ਲੋਕਾਂ ਲਈ ਤਾਂ ਜਿਹੜਾ ਤਾਲਾਬ ਹੈ, ਉਸ ਵਿਚ

-੯੯-