ਪੰਨਾ:ਆਂਢ ਗਵਾਂਢੋਂ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੇ ਜਾ ਰਹੇ ਸਨ:

'ਦੇਵਾਂ! ਅਸਾਂ ਇਕ ਦੂਜੇ ਨਾਲ ਇਕਰਾਰ ਤਾਂ ਕਰ ਲਏ, ਪਰ ਰੂਪਾਂ ਤਾਂ ਪੁਛਿਆ ਹੀ ਨਹੀਂ। ਮੰਨ ਲਉ ਉਸ ਦੀ ਸ਼ਾਦੀ ਤੇਰੇ ਨਾਲ ਹੋ ਜਾਏ, ਪਰੰਤੂ ਆਪਣਾ ਬੱਚਾ ਦੇਣ ਤੋਂ ਉਹ ਇਨਕਾਰ ਕਰ ਦੇਵੇ, ਤਾਂ ਫੇਰ?'

ਇਹ ਵੀ ਹੋ ਸਕਦਾ ਹੈ?

‘ਹਾਂ, ਪਰ............'

‘ਪਰ.....ਕੀ......ਜੇ ਉਹ ਨਾ ਕਰ ਦੇਵੇ ਤਾਂ?'

ਦੇਵਾਂ ਨੇ ਆਪਣਾ ਇਹ ਫ਼ਿਕਰਾ ਅਧੂਰਾ ਹੀ ਰਖਿਆ ਤੇ ਮੁਸਕਾਂਦੇ ਹੋਏ ਆਖਿਆ:

'ਅਸੀਂ ਕਿਉਂ ਇਨ੍ਹਾਂ ਸੋਚਾਂ ਵਿਚ ਫਸੀਏ? ਉਸੇ ਨੂੰ ਪੁਛ ਲੈਂਦੇ ਹਾਂ। ਵੇਖੀਏ ਤਾਂ ਸਹੀ, ਉਹ ਕੀ ਕਹਿੰਦੀ ਹੈ?'

ਜਦ ਦੋਵੇਂ ਕਿਨਾਰੇ ਉਪਰ ਪੁਜੇ, ਤਾਂ ਵੇਖਿਆ ਰੂਪਾਂ ਬੈਠੀ ਝਾਂਜਰੀ ਵਲ ਇਕ-ਟਕ ਵੇਖ ਰਹੀ ਹੈ। ਦੇਵਾਂ ਨੇ ਆਖਿਆ:

'ਰੂਪਾਂ! ਏਥੇ ਹੀ ਬੈਠੀ ਹੈਂ? ਤੂੰ ਤੇ ਝਾਂਜਰੀ ਤੇ ਆਉਣ ਲਈ ਕਿਹਾ ਸੀ ਨਾ?'

'ਹਾਂ, ਪਰ ਫਿਰ ਖ਼ਿਆਲ ਆਇਆ ਕਿ ਏਥੇ ਹੀ ਬੈਠ ਕੇ ਤੁਸਾਂ ਦੋਹਾਂ ਨੂੰ ਉਡੀਕਾਂ।'

ਸਵੇਰ ਦੇ ਸੂਰਜ ਦੀਆਂ ਮਨੋਹਰ ਕਿਰਨਾਂ ਸਮੁੰਦਰ ਦੀਆਂ ਲਹਿਰਾਂ ਤੋਂ ਅਕਸ਼ ਲੈ ਕੇ ਰੂਪਾਂ ਦੇ ਮੁਖੜੇ ਤੇ ਸੰਦਰਤਾ ਖਿਲਾਰ ਰਹੀਆਂ ਸਨ। ਸੋਮਾਂ ਤੇ ਦੇਵਾਂ, ਇਸ ਅਧਭੁਤ ਰੂਪ ਨੂੰ ਵੇਖ ਕੇ ਮੁਗਧ ਹੋ ਗਏ।

ਸੋਮਾਂ ਬੋਲਿਆ:

'ਰੁਪਾਂ! ਅਜ ਤਾਂ ਤੈਨੂੰ ਹੀ ਫ਼ੈਸਲਾ ਕਰਨਾ ਪਏਗਾ। ਵੇਖੋ ਨਾ, ਅਸੀ ਮਿੱਤਰ, ਕੀ, ਸਕੇ ਭਰਾ ਹੀ ਹਾਂ। ਮੈਂ ਮੂਰਖ ਸਾਂ ਕਿ

-੧੧੬-