ਪੰਨਾ:ਆਂਢ ਗਵਾਂਢੋਂ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਝਾਜਰੀ ਤੇ ਪਹਿਲਾਂ ਅਪੜੇਗਾ ਉਹ ਮੇਰਾ ਪਤੀ, ਅਤੇ ਦੂਜਾ ਮੇਰਾ ਪਿਆਰਾ ਵੀਰ -- ਹੈ ਨਾ ਮਨਜ਼ੂਰ!'

ਦੋਵੇਂ ਹੀ ਪਾਗਲ ਹੋ ਗਏ, ਸ਼ਰਤ ਮਨਜ਼ੂਰ ਕਰ ਲਈ। ਕਪੜੇ ਲਾਹ ਕੇ ਉਨ੍ਹਾਂ ਪਰੇ ਸੁਟ ਦਿਤੇ, ਲੰਗਰ-ਲੰਗੋਟੇ ਕਸ ਲਏ, ਰੂਪਾਂ ਦੋਹਾਂ ਦੇ ਸੁੰਦਰ ਸਡੌਲ ਪੀਡੇ ਤੇ ਲਿਸ਼ਕਦੇ ਪਿੰਡੇ ਵੇਖਦੀ ਰਹੀ! ਉਸ ਨੇ ਦੋਹਾਂ ਵਿਚੋਂ ਅੱਜ ਇਕ ਪਤੀ ਚੁਣਨਾ ਸੀ। ਮਿੰਟਾਂ ਵਿਚ ਵੇਖਦਿਆਂ ਵੇਖਦਿਆਂ ਦੋਵੇਂ ਸਮੁੰਦਰ ਵਿਚ ਕੁਦ ਪਏ, ਅਤੇ ਉਹ ਦੋਵੇਂ ਉਛਲਦੀਆਂ ਲਹਿਰਾਂ ਉਪਰ ਸ਼ਮਾਂ ਦੇ ਪਤੰਗੇ ਵਾਂਗ ਪੈਲਾਂ ਪਾਣ ਲਗ ਪਏ।

ਰੂਪਾਂ ਵੇਖਦੀ ਰਹੀ। ਕਿਡੇ ਜ਼ੋਰ ਨਾਲ ਦੋਵੇਂ ਤਰਦੇ ਜਾ ਰਹੇ ਸਨ। ਦੂਰ ਆਪਣੇ ਸ਼ਿਕਾਰ ਨੂੰ ਵੇਖ ਕੇ, ਜਿਵੇਂ ਸ਼ੇਰ ਬਬਰ ਗਰਜ ਕੇ ਝਪਟਦਾ ਹੈ, ਕਮਾਨ ਵਿਚੋਂ ਨਿਕਲਿਆ ਤੀਰ ਜਿਵੇਂ ਹਵਾ ਵਿਚ ਤਰਦਾ ਜਾਂਦਾ ਹੈ, ਠੀਕ ਉਸੇ ਤਰਾਂ ਝਾਂਜਰੀ ਤੇ ਨਜ਼ਰ ਗਡੀ ਦੋਵੇਂ ਮਿੱਤਰ ਪਾਣੀ ਚੀਰਦੇ ਵਧਦੇ ਜਾ ਰਹੇ ਸਨ -- ਕਦੇ ਲਹਿਰਾਂ ਉਪਰ ਲਹਿਰਾਂਦਾ ਹੋਇਆ ਸੋਮਾ ਵਿਖਾਈ ਦਿੰਦਾ ਤੇ ਕਦੇ ਹਥ ਪੈਰ ਮਾਰਦਾ ਦੇਵਾਂ ਨਜ਼ਰੀ ਆਉਂਦਾ। ਫਿਰ! ਫਿਰ ਕਈ ਵਾਰੀ ਦੋਵੇਂ ਹੀ ਲਹਿਰਾਂ ਵਿਚ ਅਲੋਪ ਵੀ ਹੋ ਜਾਂਦੇ। ਕੌਣ ਪਹਿਲਾਂ ਪੁਜੇਗਾ? ਰੂਪਾਂ ਦੀ ਹਿਕੜੀ ਧੜਕ ਰਹੀ ਸੀ।

ਪ੍ਰਾਪਤੀ ਦੇ ਅਨੰਦ ਵਿਚ ਉਸ ਨੂੰ ਇਹ ਚਿੰਤਾ ਵੀ ਹੋਈ ਕਿ ਉਨ੍ਹਾਂ ਨੂੰ ਗੰਵਾ ਹੀ ਨਾ ਲਏ -- ਡੂੰਘਾ ਤੇ ਅਥਾਹ ਸਮੁੰਦਰ, ਤੇ ਫਿਰ ਝਾਂਜਰੀ ਦੇ ਬੇਓੜਕ ਘੁੰਮਣ-ਘੇਰ -- ਅਜ ਉਹ ਇਕ ਨੂੰ ਜੋ ਪ੍ਰਾਪਤ ਕਰੇਗੀ ਤਾਂ ਦੂਜੇ ਨੂੰ ਸਦਾ ਲਈ ਪ੍ਰੇਮ ਦੇ ਰੂਪ ਵਿਚ ਜ਼ਰੂਰ ਗੰਵਾ ਲਏਗੀ, ਪਰ ਕੀ ਪਤਨੀ ਹੀ ਬਣ ਕੇ ਕਿਸੇ ਮਰਦ ਨਾਲ ਆਪਣਾ ਪਿਆਰ ਪ੍ਰਗਟ ਕੀਤਾ ਜਾ ਸਕਦਾ ਹੈ? ਭੈਣ ਦਾ ਪਿਆਰ ਕੀ ਘਟ ਹੋਇਆ ਕਰਦਾ ਹੈ? ਜੇ ਮੇਰਾ ਕੋਈ ਵੀਰ ਹੁੰਦਾ ਤਾਂ ਮੈਂ

-੧੧੯-