ਪੰਨਾ:ਆਂਢ ਗਵਾਂਢੋਂ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੂੰ ਕਿੰਨਾ ਪਿਆਰ ਕਰਦੀ। ਥਕਿਆ ਹੋਇਆ ਜਦੋਂ ਉਹ ਕੰਮ ਕਾਜ ਤੋਂ ਘਰ ਮੁੜਦਾ, ਮੈਂ ਉਸ ਦੇ ਕੇਸਾਂ ਵਿਚ ਆਪਣੀਆਂ ਕੋਮਲ ਪਿਆਰ-ਉਂਗਲਾਂ ਨਚਾਂਦੀ, ਉਸ ਨੂੰ ਨੀਂਦ ਆਉਂਦੀ, ਸਾਰੀ ਥਕਾਵਟ ਦੂਰ ਹੋ ਜਾਂਦੀ। ਉਹ ਨੀਂਦ ਰਾਣੀ ਦੀ ਗੋਦ ਵਿਚ ਸੌ ਕੇ ਸੁਖ ਲੈਂਦਾ, ਉਸ ਦੇ ਠੰਡ ਤੇ ਸੁੰਦਰ ਮੂੰਹ ਨਾਲ ਮੂੰਹ ਲਾ ਕੇ ਉਸ ਵਿਚ ਗਰਮੀ ਪੈਦਾ ਕਰਦੀ, ਅਸੀਂ ਦੋਵੇਂ ਕਠੇ ਖੇਡਦੇ, ਹਸਦੇ-ਝਗੜਦੇ ਅਤੇ ਫਿਰ ਰੁਸੇਵੇਂ ਦੂਰ ਕਰ ਕੇ ਮੰਨ ਜਾਂਦੇ। ਭੈਣ ਤੇ ਭਰਾ ਦਾ ਪਿਆਰ - ਕਿੰਨਾ ਡੂੰਘਾ ਤੇ ਅਤੁਟ ਪਿਆਰ ਹੈ। ਫਿਰ ਪਤੀ ਨਾਲੋਂ ਭਰਾ ਕਿਵੇਂ ਘਟ ਹੋਇਆ-- ਇਕ ਮੇਰਾ ਪਤੀ, ਦੂਜਾ ਮੇਰਾ ਭਰਾ - ਮੈਂ ਦੋਹਾਂ ਨਾਲ ਇਕ ਜਿੰਨਾ ਮਿਠਾ ਪਿਆਰ ਕਰਾਂਗੀ, ਦੋਹਾਂ ਨੂੰ ਰਿਝਾਵਾਂਗੀ।

ਹਾਂ, ਹਾਂ, ਅਜ ਮੈਨੂੰ ਜ਼ਰੂਰ ਖ਼ੁਸ਼ੀ ਮਿਲਣੀ ਹੈ, ਮੇਰਾ ਹਿਰਦਾ ਜ਼ਰੂਰ ਸ਼ਾਂਤ ਹੋ ਜਾਏਗਾ - ਅਜ ਮੈਂ ਦੋਹਾਂ ਨੂੰ ਆਪਣਾ ਬਣਾ ਲਵਾਂਗੀ।

ਹੁਣ ਸੋਮਾਂ ਤੇ ਦੇਵਾਂ ਸਮੁੰਦਰ ਦੀ ਹਿੱਕ ਉਪਰ ਦੋ ਨਕਤਿਆਂ ਵਾਂਗ ਹੀ ਦਿਸ ਰਹੇ ਸਨ । ਹੁਣ ਉਹ ਦੋ ਨੁਕਤੇ ਵੀ ਅਲੋਪ ਹੁੰਦੇ ਜਾ ਰਹੇ ਨੇ । ਕੌਣ ਪਹਿਲਾਂ ਪੁਜੇਗਾ ? ਆਖਣਾ ਕਠਨ ਸੀ । ਦੇਵਾਂ ਨੇ ਸੋਮਾਂ ਵਲ ਵੇਖ ਕੇ ਆਖਿਆ : ਝਾਂਜਰੀ ਨੂੰ ਵੀ ਸ਼ਾਇਦ ਅਜ ਸਾਡੀ ਸ਼ਰਤ ਦਾ ਜ਼ਰੂਰ ਪਤਾ ਹੈ ਸੋਮਾਂ , ਸੋਮਾਂ ਨੇ ਹੱਥ ਮਾਰਦਿਆਂ ਉੱਤਰ ਦਿਤਾ। “ਦੇਵਾਂ । ਇੰਨੇ ਔਖੇ ਘੁਮਣ-ਘੇਰ ਤਾਂ ਅਸੀਂ ਅਜ ਤਕ ਅਗੇ ਨਹੀਂ ਸਨ ਕੇ ਕਦੇ ਵੀ । ਹਾਂ, ਅੱਜ ਤਾਂ ਇਉਂ ਹੀ ਮਲੂਮ ਹੁੰਦਾ ਹੈ, ਪਰ ਇਸ ਵਿਚ ਸ਼ਕ ਕੀ ਹੈ, ਅਜ ਰੂਪਾਂ ਸਾਡੀ ਭਾਗ-ਦੇਵੀ, ਜੋ ਕੰਢੇ 'ਤੇ ਬੈਠੀ ਟਿਕਟਿਕੀ ਲਾਈ ਸਾਡੇ ਵਲ ਵੇਖ ਰਹੀ ਹੈ । -੧੨੦-

-

-131-