ਪੰਨਾ:ਆਂਢ ਗਵਾਂਢੋਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਰੂਪਾਂ ਨੂੰ ਇਸ ਦਾ ਕੀ ਉਤਰ ਦੇਵੇ ਉਹ ਪਿਆਰ ਦੀ ਬਾਜੀ ਇਕ ਵਾਰੀ ਹਾਰ ਬੈਠਾ ਸੀ, ਪਿਆਰ ਇਕ ਵਾਰੀ ਤਾਂ ਹੈ ਸਕਦਾ ਹੈ ਕਿਸੇ ਇਕ ਨਾਲ ਹੀ। ਉਸ ਗੱਲ ਬਦਲ ਦਿਤੀ:-

'ਰੁਪਾਂ ਜੀ! ਤੂੰ ਬੜੀ ਕੋਈ ਹੈਂ, ਝਾਂਜਰੀ ਵਿਚ ਜਿਥੇ ਕਈ ਵਡੀਆਂ ਵਡੀਆਂ ਬੇੜੀਆਂ ਸਮੰਦਰ ਦੇ ਢਿਡ ਦੀ ਭੇਟਾ ਹੋ ਚੁਕੀਆ ਹਨ, ਉਥੇ ਹੀ ਤੂੰ ਸਾਨੂੰ ਘਲਿਆ। ਹੁਣ ਤਿੰਨੇ ਹੀ ਝਾਜਰੀ ਵਲ ਵੇਖ ਰਹੇ ਸਨ।

***

ਰੂਪਾਂ ਤੇ ਸੋਮਾਂ ਦੀ ਸ਼ਾਦੀ ਹੋ ਗਈ, ਦੋਹਾਂ ਨੇ ਪ੍ਰਸੰਨ ਚਿਤ ਰਹਿਣ ਦਾ ਬੜਾ ਜਤਨ ਕੀਤਾ, ਪਰੰਤ ਹਿਰਦੇ ਵਿਚ ਪਤਾ ਨਹੀ ਉਸਦੇ ਕੀ ਤੁਫ਼ਾਨ ਉਠ ਰਹੇ ਸਨ। ਜਿਵੇਂ ਉਸ ਨੇ ਕੋਈ ਅਮੋਲਕ ਵਸਤੂ ਗਵਾ ਦਿੱਤੀ ਹੋਵੇ ਤੇ ਉਸ ਨੂੰ ਹੁਣ ਕਿਸੇ ਤਰ੍ਹਾਂ ਵੀ ਪ੍ਰਾਪਤ ਨਹੀਂ ਕਰ ਸਕਦਾ ਹੈ। ਉਸ ਆਪਣੇ ਹਿਰਦੇ ਉਪਰ ਜਿਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰੰਤ ਉਹ ਆਦਮੀ ਦਾ ਹਿਰਦਾ ਸੀ ਤੇ ਆਦਮੀ ਕਮਜ਼ੋਰ ਹੀ ਹੋਇਆ ਕਰਦਾ ਹੈ। ਰਾਤ ਨੂੰ ਬੜੀ ਦੇਰ ਤਕ ਉਸ ਨੂੰ ਨੀਂਦ ਨਾ ਆਈ। ਰੂਪਾਂ, ਰੂਪਾਂ ਹੀ ਉਸ ਨੂੰ ਚਵ੍ਹੀਂ ਪਾਸੀਂ ਦਿਸਦੀ ਰਹੀ। ਰੂਪਾਂ ਹੀ ਉਸ ਦੇ ਸੁਪਨਿਆਂ ਦੀ ਮਾਂ ਬਣੀ ਰਹੀ।

ਸੁਪਨਾ ਆਇਆ:-

"ਸੋਮਾਂ ਤੇ ਉਹ ਦੋਵੇਂ ਤਰਦੇ ਝਾਂਜਰੀ ਵਲ ਜਾ ਰਹੇ ਹਨ। ਝਾਂਜਰੀ ਵਿਚੋਂ ਸਵਰਗੀ ਸੰਗੀਤ ਦੀਆਂ ਲਹਿਰਾਂ ਉਠ ਉਠ ਕੇ ਉਨਾਂ ਨੂੰ ਪਾਗਲ ਜਿਹਾ ਬਣਾ ਰਹੀਆਂ ਹਨ। ਅਕਾਸ਼ ਦੇ ਨੀਲੇ ਅੰਬਰ ਉਪਰ ਸੂਰਜ ਦੇ ਡਰ ਤੋਂ ਲੁਕੇ ਹੋਏ ਅਸੰਖਾਂ ਤਾਰੇ ਤੇ ਕਰੋੜਾਂ ਚੰਦ੍ਰਮਾਂ ਸਮੁੰਦਰ ਦਾ ਸੰਗੀਤ ਸੁਣਨ ਲਈ ਉਤਾਵਲੇ ਹੋ

-੧੨੬-