ਪੰਨਾ:ਆਂਢ ਗਵਾਂਢੋਂ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਲੌਕਕ ਤੇਜ ਆਇਆ ਹੋਇਆ ਸੀ। ਫੇਰ ਝਾਂਜਰੀ ਤੋਂ ਮਿਠ ਸੰਗੀਤ ਛਿੜ ਪਈ:-

'ਦੇਵਾਂ, ਤੂੰ ਮੇਰਾ ਹੀ ਹੈਂ, - ਹਾਂ ਮੇਰਾ - ਹਾਂ ਮੇਰਾ - ਤੂੰ ਮੇਰਾ - ਮੈਂ ਤੇਰੀ' ਉਹ ਗਾਂਵੀ ਗਈ।

ਪਾਗ਼ਲਾਂ ਵਾਂਗ ਦੇਵਾਂ ਅਗੇ ਵਧਿਆ, ਵਧਦਾ ਹੀ ਗਿਆ ਤੇ ਵਧਦਾ ਵਧਦਾ ਉਹ ਰੂਪਾਂ ਕੋਲ ਚਲਾ ਗਿਆ।

ਹੁਣ ਉਹ ਵੇਖ ਕੇ ਅਸਚਰਜ ਹੋਇਆ:

'ਹੈਂ! ਇਹ ਮਨੁਖ ਹੈ ਜਾਂ ਕੋਈ ਦੇਵ-ਕੰਨਿਆ? ਇੰਨਾ ਰੂਪ, ਇੰਨੀ ਸੁੰਦਰਤਾ? ਇੰਨਾ ਤੇਜ ਅਤੇ ਇਸ ਦੇ ਇੰਨੇ ਪਿਆਰੇ ਸੰਗੀਤ? ਪਿਆਰੇ ਤੇ ਮਿਠੇ ਮਸਤ ਨੈਣਾਂ ਦੀ ਜੋੜੀ?' ਇਸ ਵਲ ਦੇਵਾਂ ਨੇ ਸੁਣਿਆ ਉਸ ਨੂੰ ਕੋਈ ਪਿਛੇ ਬਲਾ ਰਿਹਾ ਹੈ। ਕਿਨਾਰੇ ਵਲੋਂ ਉਸ ਪਿਛੇ ਪਰਤ ਕੇ ਵੇਖਿਆ ਕੌਣ ਹੈ?

‘ਕੌਣ ਸੋਮਾਂ? ਸਚ ਮੁਚ ਸੋਮਾਂ? ਚੀਖ਼ ਚੀਖ਼ ਕੇ ਆਖ ਰਿਹਾ ਸੀ।

'ਦੇਵਾਂ, ਦੇਵਾਂ ! ਆ, ਮੈਂ ਡੁਬ ਚਲਿਆ ਹਾਂ, ਮੈਨੂੰ ਆ ਬਚਾ!'

ਦੇਵਾਂ ਘਾਬਰ ਗਿਆ। ਉਸ ਨੇ ਮੁੜ ਕੇ ਤਕਿਆ, ਸੋਮਾਂ ਅੰਤਲੇ ਸਵਾਸ ਲੈ ਰਿਹਾ ਸੀ। ਉਹ ਭਜਿਆ ਉਸ ਵਲ, ਪਰ ਫਿਰ ਰੂਪਾਂ ਦੀ ਅਵਾਜ਼ ਆਈ:

ਦੇਵਾਂ। ਤੂੰ ਮੇਰਾ ਹੀ ਹੈਂ, ਮੈਂ ਤੇਰਾ ਰਾਹ ਪਈ ਵੇਖਦਾ ਹਾਂ, ਛੇਤੀ ਮੁੜ ਕੇ ਆਵੀਂ, ਮੇਰੇ ਦੇਵਾਂ। ਹੇ - ਆਂਵੇਂਗਾ ਨਾ।'

ਪਰ ਦੇਵਾਂ ਝਾਂਜਰੀ ਵਲ ਦੇਖੇ ਬਿਨਾ ਨਾ ਰਹਿ ਸਕਿਆ, ਪਰ ਉਥੇ ਰੂਪਾਂ ਕਿਥੇ? ਇਹ ਤਾਂ ਝਾਂਜਰੀ ਹੀ ਪਾਗਲਾਂ ਵਾਂਗ ਚੀਖ ਰਹੀ ਸੀ।

ਇਕ ਵਡੀ ਸਾਰੀ ਮਛੀ ਉਨਾਂ ਜਲ ਤਰੰਗਾਂ ਉਪਰ ਉਠੀ

-੧੨੮-