ਪੰਨਾ:ਆਂਢ ਗਵਾਂਢੋਂ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਹਾਣੀਆਂ



ਹਿੰਦੁਸਤਾਨ ਦੀਆਂ ਛੇ ਮੁਖ-ਭਾਸ਼ਾਵਾਂ ਦੀ ਇਕ ਇਕ ਚੋਣਵੀਂ ਕਹਾਣੀ ਦਾ ਸੰਗ੍ਰਹਿ ਹੈ, ਅਤੇ ਇਹ ਚੂੰਕਿ ਸਭ ਕੁਝ ਆਂਢ-ਗੁਆਂਢੋਂ ਹੀ ਹੈ, ਇਸ ਲਈ ਇਸ ਕਿਤਾਬ ਦਾ ਨਾਂ ‘ਆਂਢ ਗੁਆਂਢੋਂ' ਰਖਿਆ ਗਿਆ ਹੈ।

ਦੁਰਾਡੇ ਦੇਸ਼ਾਂ ਦੇ ਲਿਟਰੇਚਰ ਤੋਂ ਅਸੀਂ ਇਤਨੇ ਨਾਵਾਕਫ਼ ਨਹੀਂ, ਜਿਤਨੇ ਆਪਣੇ ਆਂਢ ਗੁਆਂਢ ਦੇ ਸਾਹਿਤ ਤੋਂ ਹਾਂ । ਅਜ ਮੋਪਾਸਾਂ ਦੀਆਂ ਕਹਾਣੀਆਂ, ਡਿਕਸਨ ਦੇ ਨਾਵਲ, ਰੇਨਾਲਡਸ ਦੇ ਰੰਗੀਨ ਚਿਤ੍ਰ, ਅਤੇ ਟਾਲਸਟਾਏ ਦੀਆਂ ਚੀਜ਼ਾਂ ਕਾਫ਼ੀ ਤਾਦਾਦ ਵਿਚ ਪੰਜਾਬੀ ਰੂਪ ਧਾਰਨ ਕਰ ਚੁੱਕੀਆਂ ਹਨ।

ਰੂਸ, ਫ਼ਰਾਂਸ, ਇੰਗਲੈਂਡ ਆਦਿ ਪੱਛਮੀ ਦੇਸ਼ਾਂ ਦੇ ਫੁੱਲਾਂ ਨਾਲ ਪੰਜਾਬੀ ਫੁਲਵਾੜੀ ਨੂੰ ਸਸ਼ੋਭਤ ਕਰਨ ਦੀ ਸੋਚ ਪੰਜਾਬੀ ਦਿਮਾਗ਼ ਵਿਚ ਚਿਰ ਹੋਇਆ ਫੁਰੀ । ਪੱਛਮੀ ਫੁਲਾਂ ਨਾਲ ਇਸ ‘ਸੋਚ’ ਨੇ ਪੰਜਾਬੀ ਸਾਹਿਤ ਨੂੰ ਮਾਲਾ ਮਾਲ ਕਰ ਦਿਤਾ । (ਕਿਸ 'ਸੋਚ' ਨੇ, ਇਹ ਦਸਣ ਦੀ ਲੋੜ ਨਹੀਂ) ।

ਪੰਜਾਬ ਦੇ ਉਡਾਰੂ ਸ਼ੋਕੀਨ ਨੇ 'ਦਾਤਾ’ ਹੋਣ ਦੇ ਬਾਵਜੂਦ ਲਿਖਾਰੀ ਦਾ ਰੂਪ ਭਰ ਕੇ ਯੂਰਪ ਤੋਂ 'ਮਾਂਗਵੇਂ ਖੰਭ' ਵੀ ਲਿਆਂਦੇ, ਅਤੇ ਉਹ ਇਸ ਰੂਪ ਵਿਚ ਸਚਮੁਚ ਸਫਲ ਰਿਹਾ ਹੈ ।

ਕਈ ਪੰਜਾਬੀ ਲੇਖਕਾਂ ਨੇ ਪੇਉਂਦੀ ਚੀਜ਼ਾਂ ਵੀ ਪੰਜਾਬੀ ਪਾਠਕਾਂ ਦੇ ਹੱਥਾਂ ਵਿਚ ਦਿਤੀਆਂ ਹਨ, ਪਰੰਤੂ ਗੁਆਂਢਣ ਬੋਲੀਆਂ

-੫-