ਪੰਨਾ:ਆਂਢ ਗਵਾਂਢੋਂ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਸ ਵਰ੍ਹੇ ਫਸਲ ਚੋਖੀ ਹੋਈ, ਵੀਰਾਂਡੀ ਦੇ ਹਥ ਤਿੰਨ ਹਜ਼ਾਰ ਨਕਦ ਆਏ । ਬੜੀ ਸ਼ਾਨ ਤੇ ਪੂਰਨ ਸ਼ਰਧਾ ਨਾਲ ਭਗਵਤੀ ਦੀ ਪੂਜਾ ਕੀਤੀ । ਵੀਰਾਂਡੀ ਨੇ ਪੰਜਾਹ ਰੁਪਏ ਘੜਾਈ ਦੇ ਕੇ ਆਪਣੀ ਵਹੁਟੀ ਰੰਗਮਾ ਵਾਸਤੇ ਮਦਰਾਸ ਤੋਂ ਕੈਂਠਾ ਬਣਵਾਇਆ, ਭੈਣ ਜਾਨਕੀ ਨੂੰ ਰੇਸ਼ਮੀ ਸਾੜ੍ਹੀ ਲੈ ਦਿਤੀ । ਦੁਧ ਦਹੀਂ ਲਈ ਇਕ ਨਵੀਂ ਭੂਰੀ ਗਊ ਖਰੀਦੀ ।

ਵੀਰਾਂਡੀ ਹਰ ਵਰ੍ਹੇ ਮਾਘ ਦੇ ਮਹੀਨੇ ਮੇਲੇ ਉਪਰ ਨੀਲਕਰ ਜਾਇਆ ਕਰਦਾ ਸੀ । ਇਸ ਵਰ੍ਹੇ ਉਸ ਰੰਗਮਾ ਨੂੰ ਵੀ ਮੇਲੇ ਜਾਣ ਲਈ ਆਖਿਆ । ਆਖਿਆ ਤਾਂ ਇਸ ਤੋਂ ਪਹਿਲਾਂ ਵੀ ਉਸ ਕਈ ਵਾਰੀ ਸੀ, ਪਰੰਤੂ ਹਰ ਵਾਰੀ - ਮਾਂ ਅਤੇ ਰੰਗਮਾ - ਦੋਹਾਂ ਨੇ ਹੀ ਮੁਖਾਲਫਤ ਕੀਤੀ:

“ਵੇਖੋ ਜੀ ! ਭਲਾ ਕਿਵੇਂ ਭਲੇ ਘਰ ਦੀ ਨੂੰਹ ਪਿੰਡ ਛਡ ਕੇ ਸ਼ਹਿਰ ਜਾਏ ?" ਇਸ ਵਿਚ ਡਰ ਵੀ ਸੀ ਤੇ ਬੇਇਜ਼ਤੀ ਵੀ, ਪਰੰਤੂ ਐਤਕੀ ਕਿਸੇ ਵੀ ‘ਨਾਂਹ’ ਨਹੀਂ ਸੀ ਪਾਈ । ਨਹਿਰ, ਸੌਹਰਾ ਪੇਕਾ ਪਿੰਡ ਤੇ ਵਿਚਕਾਰ ਦੇ ਕੁਝ ਟਿਲੇ ਟਿਬੇ -- ਬਸ ਇਹੋ ਕੁਝ ਰੰਗ ਦੀ ਦੁਨੀਆ ਸੀ । ਸ਼ਹਿਰ ਵਿਚ ਹੁੰਦੀਆਂ ਚੋਰੀਆਂ ਧੋਖੇਬਾਜ਼ੀਆਂ, ਸ਼ਰਾਬ ਖੋਰੀ, ਮੋਟਰ, ਬਸ, ਸਾਈਕਲ, ਸੋਡਾ, ਲੈਮੇਨਿਡ ਆਦਿ ਦੀਆਂ ਖਬਰਾਂ ਕਦੇ ਕਦੇ ਰੰਗਮਾ ਦੀ ਦੁਨੀਆ ਵਿਚ ਪਹੁੰਚ ਜਾਂਦੀਆਂ ।

ਪਤੀ ਪਤਨੀ ਦਸ ਮੀਲ ਤੁਰ ਕੇ ਮੋਟਰ ਬਸ ਲਈ ਪੱਕੀ ਸੜਕ ਕੰਢੇ ਆ ਖੜੋਤੇ। ਵੀਰਾਂਡੀ ਲਈ ਇਹ ਸਫਰ ਤੇ ਇਸ ਦੀਆਂ ਸੋਚਾਂ ਮਾਮੂਲੀ ਸਨ - ਪਰੰਤੂ ਰੰਗਮਾ ਦਾ ਹਿਰਦਾ -

-੧੦-