ਪੰਨਾ:ਆਂਢ ਗਵਾਂਢੋਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਬਿਨਾਂ ਹੋਰ ਕੁਝ ਨਾ ਜਾਣਨ ਵਾਲਾ ਪਤੀ! ਜੇ ਇਹ ਮੋਟਰ ਉਸ ਦੇ ਪਤੀ ਦੇ ਹੱਥ ਦੇ ਦਿਤੀ ਜਾਵੇ ਤਾਂ? ਰੰਗਮਾ ਸੋਚਣ ਲਗੀ। ਰੰਗਮਾ ਹਾਉਕਾ ਲੈ ਕੇ ਮੋਟਰ ਤੋਂ ਲਥੀ ਤੇ ਚੁਪ ਚੁਪਾਤੀ ਵੀਰਾਂਡੀ ਦੇ ਪਿਛੇ ਤੁਰ ਪਈ।

****

ਔਹ! ਗਡੀਆਂ, ਮੋਟਰਾਂ, ਰੌਲਾ-ਰਪਾ, ਬਾਜ਼ਾਰ, ਦੁਕਾਨਾਂ, ਸਾੜੀਆਂ, ਦੁਸ਼ਾਲੇ, ਤਸਵੀਰਾਂ -- ਆਹ! -- ਐਥੋਂ ਦੇ ਵਸਨੀਕ ਕਿੰਨੇ ਸੁੰਦਰ ਤੇ ਸ਼ੁਕੀਨ ਨੇ -- ਦੁਕਾਨ, ਸਿਪਾਹੀ, ਮੰਗਤਾ, ਗਾਡੀਵਾਨ --- ਹਰੇਕ ਆਦਮੀ ਵਡਾ ਆਦਮੀ ਮਲੂਮ ਹੁੰਦਾ ਹੈ। ਸਾਰੇ ਲੋਕੀ ਚਿਟੇ ਦੁਧ ਇਸਤ੍ਰੀ ਕੀਤੇ ਕਪੜੇ ਪਾਈ ਕਿੰਨੇ ਚੰਗੇ ਦਿਸਦੇ ਹਨ। ਸਾਰੇ ਹਿੰਦੁਸਤਾਨੀ ਅੰਗ੍ਰੇਜ਼ੀ ਅਤੇ ਤਾਮਿਲ ਬੋਲਦੇ ਹਨ। ਕਿੰਨੇ ਸਿਆਣੇ ਹਨ! ਸਾਰਾ ਸ਼ਹਿਰ ਉਸ ਤੋਂ ਤੇ ਉਸ ਦੇ ਪਤੀ ਤੋਂ ਵਧ ਕੇ ਸੁਖੀ ਹਨ। ਮਾਨੋਂ ਉਹ ਇਹੋ ਜਹੇ ਸੁਰਗ ਵਿਚ ਪੁਜ ਗਈ ਹੈ ਜਿਥੇ ਦੁਖ ਅਤੇ ਗਰੀਬੀ ਦਾ ਨਾਮ ਨਹੀਂ ਹੈ। ਬੈਂਡ ਵਜ ਰਿਹਾ ਸੀ ਤੇ ਉਸ ਦੇ ਪਿਛੇ ਅੱਖਾਂ ਚੁੰਧਿਆ ਦੇਣ ਵਾਲੀਆਂ ਸਾੜ੍ਹੀਆਂ ਪਾਈ, ਮੋਟਰਾਂ ਤੇ ਸਵਾਰ, ਇਸਤ੍ਰੀਆਂ, ਮਰਦ ਤੇ ਬੱਚੇ ਜਲੂਸ ਵਿਚ ਆ ਰਹੇ ਸਨ।

‘ਸਾਨੂੰ ਏਸ ਪਿੰਡ ਵਿਚ ਰਹਿਣ ਦੇਣਗੇ?'

'ਕਿਉਂ ਨਹੀਂ।”

'ਪਰ ਰਹਾਂਗੇ ਕਿਵੇਂ?'

'ਕਿਉਂ?'

'ਘਰ-ਘਾਟ, ਖੇਤੀ-ਬਾੜੀ?'

'ਪਰ ਜੇ ਅਸੀਂ ਇਥੇ ਰਹਿਣਾ ਚਾਹੀਏ ਤਾਂ ਰਹਿਣ ਵੀ ਦੇਣਗੇ ਕਿ ਨਹੀਂ?'

-੧੯-