ਪੰਨਾ:ਆਂਢ ਗਵਾਂਢੋਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਪੜਾ ਵੇਖਦਿਆਂ ਰੁਪਏ ਗਜ਼ ਵਾਲੇ ਰੇਸ਼ਮੀ ਕਪੜੇ ਦੇ ਅਠ ਆਨੇ ਗਜ਼ ਆਖੇ ਤਾਂ ਦੁਕਾਨਦਾਰ ਨੇ ‘ਕਦੀ ਮੂੰਹ ਵੀ ਵੇਖਿਆ ਈ ਰੇਸ਼ਮ ਦਾ?' ਆਖ ਕੇ ਤ੍ਰਿਸਕਾਰ ਨਾਲ ਤਕਿਆ।

ਕਾਹਵਾ ਤੇ ਚਾਹ ਹੋਟਲ ਵਿਚ ਸਾਰੇ ਲੋਕੀ ਕੁਰਸੀਆਂ ਮੇਜ਼ਾਂ ਤੇ ਚਾਹ ਕਾਫ਼ੀ ਪੀ ਰਹੇ ਸਨ--ਪਰੰਤੂ ਉਸ ਦੇ ਪ੍ਰਾਣ ਨਾਥ ਨੂੰ ਇਕ ਨੁਕਰੇ ਭੁੰਜੇ ਬਿਠਾ ਕੇ, ਚਾਹ ਦਿੰਦੇ ਹੋਇਆਂ ਵੀ ਹੋਟਲ ਵਾਲਿਆਂ ਨੇ ਘੂਰ ਘੂਰ ਤਕਿਆ। ਉਸ ਵੇਲੇ ਰੰਗਮਾ ਨੇ ਅਨਭਵ ਕੀਤਾ ਕਿ ਸ਼ਾਦੀ ਸਮੇਂ ਉਸ ਦੇ ਘਰ ਤੇ ਪਿੰਡ ਵਾਲਿਆਂ ਵੀਰਾਂਡੀ ਦੀਆਂ ਸਿਫ਼ਤਾਂ ਦੇ ਪੁਲ ਬਨ੍ਹ ਬਨ੍ਹ ਕੇ ਉਸ ਨੂੰ ਧੋਖਾ ਦਿਤਾ ਸੀ। ਉਸ ਵੇਲੇ ਪਤੀ ਦੀ ਪੂਰੇ ਪੰਜਤਾਲੀ ਉਂਗਲ ਚੌੜੀ ਛਾਤੀ, ਸਖ਼ਤ ਮੋਟੀ ਗਰਦਨ, ਨਚਦੀਆਂ ਮੋਟੀਆਂ ਅੱਖਾਂ ਅਤੇ ਸਾਰੇ ਪਿੰਡ ਦਾ ਵੀਰਾਂਡੀ ਲਈ ਦਿਲੋਂ ਇਜ਼ਤ ਕਰਨਾ, ਪਿੰਡ ਦੇ ਦਸ ਪੰਦਰਾਂ ਬੰਦਿਆਂ ਨੂੰ ਇਕੱਲਿਆਂ ਹੀ ਕੁਟ ਕਢਣ ਦੀ ਤਾਕਤ, ਉਸ ਦਾ ਪਸ਼ੂਆਂ ਨਾਲ ਡੂੰਘਾ ਪਿਆਰ, ਰਿਸ਼ਤੇਦਾਰਾਂ ਨਾਲ ਮਿਠਾ ਪਿਆਰ, ਸਲੂਕ ਅਤੇ ਉਦਾਰਤਾ -- ਕੁਝ ਵੀ ਰੰਗਮਾ ਨੂੰ ਨਾ ਸੁਝਿਆ। ਉਹ ਇਕ ਦੁਬਲੇ ਪਤਲੇ ਮਲੂਕ ਖੰਗਦੇ ਹੋਏ, ਸਿਲਕ ਦੀ ਚਾਦਰ ਕੀਤੀ, ਸਿਗਰਟ ਪੀਂਦੇ ਤੇ ਆਪਣੀ ਵਲ ਤੱਕਦੇ ਹੋਏ ਨੂੰ ਵੇਖ ਕੇ ਸੋਚਣ ਲੱਗੀ ਕਿ ਉਸ ਦੀ ਪਤਨੀ ਕਿੰਨੀ ਭਾਗਾਂ ਵਾਲੀ ਹੋਣੀ ਹੈ।

ਰੰਗਮਾ ਦਾ ਸ੍ਵੈਮਾਨ ਮੁਕ ਗਿਆ। ਆਪਣੇ ਪਿੰਡ ਵਿਚ ਉਸ ਦੀ ਇਜ਼ਤ, ਸਾਰਿਆਂ ਦਾ ਉਸ ਤੋਂ ਸਲਾਹ ਲੈਣਾ, ਸਾਰੇ ਇਜ਼ਤ ਤੇ ਪਿਆਰ-ਭਾਵਨਾਂ ਵਾਲੇ ਖ਼ਿਆਲ ਉਸ ਦੇ ਦਿਲੋਂ ਦੂਰ ਹੋ ਗਏ। ਏਥੇ ਉਹ ਕਿਸੇ ਨੂੰ ਵੀ ਜਾਣਦੀ ਨਹੀਂ, ਉਸ ਦੇ ਗੁਣ ਉਸ ਦੇ ਸਸ-ਸਹੁਰਾ ਭਗਤੀ, ਉਸ ਦੇ ਵਰਤ-ਨੇਮ, ਉਸ ਦਾ ਬ੍ਰਾਹਮਣ ਪੁਣਾ, ਉਸ ਦੇ ਦੋ ਸੌ ਵਿਘੇ ਲੰਬੇ ਚੌੜੇ ਖੇਤ --- ਇਸ ਸਾਰੇ ਕੁਝ ਬਾਬਤ ਇਥੇ ਕਿਸੇ ਨੂੰ ਵੀ ਪਤਾ ਨਹੀਂ ਤੇ ਫਿਰ ਕੋਈ ਪਤਾ ਕਰਨਾ

-੨੧-