ਪੰਨਾ:ਆਂਢ ਗਵਾਂਢੋਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਬਸ ਕੈਂਠਾ ਗਿਆ - ਗਿਆ ਗੁਵਾਚ ਗਿਆ।'

‘ਕੈਂਠਾ ਗਿਆ, ਨਹੀਂ ਹੈ ਕੈਂਠਾ।'

ਵੀਰਾਂਡੀ ਨੂੰ ਬੜਾ ਅਸਚਰਜ ਹੋਇਆ, ਰੰਗਮਾ ਜਹੀ ਗਹਿਣਿਆਂ ਦੀ ਪਿਆਰੀ, ਗਹਿਣੇ ਪਿਛੇ ਜਿੰਦ ਦੇਣ ਵਾਲੀ ਚੁਪ ਚਾਪ ਹੈ।

ਰੰਗਮਾ ਸੋਚ ਰਹੀ ਸੀ ਗਿਆ ਤਾਂ ਗਿਆ ਸਹੀ, ਕੈਂਠਾ ਹੀ ਸੀ ਨਾ, ਮੈਂ ਕੀ ਕਰਨਾ ਹੈ ਕੈਂਠਾ, ਗੁਆਚ ਗਿਆ, ਜਾਣ ਦੇ।' ਵੀਰਾਂਡੀ ਫਿਰ ਬੋਲਿਆ:

‘ਕੈਂਠੇ ਦਾ ਕੋਈ ਖ਼ਿਆਲ ਨਹੀਂ?'

'ਕਿਧਰੇ ਡਿਗ ਹੀ ਪਿਆ ਹੈ!'

‘ਪੰਜ ਸੌ ਦਾ ਕੈਂਠਾ -- ਤੇ ਡਿਗ ਪਿਆ ਕਿਧਰੇ?'

‘ਕਿਥੇ ਡਿਗਾ ਈ?'

'ਪਤਾ ਨਹੀਂ।'

'ਪਤਾ ਨਹੀਂ! ਹੋਸ਼ ਵਿਚ ਹੈ ਜਾਂ ਬੇਸੁਰਤ ਹੈ?'

'ਚੁਪ!'

‘ਬੇਵਕੂਫ਼ ਕਿਧਰੋਂ ਦੀ, ਟੁਰ ਹੁਣ!'

ਰੰਗਮਾ ਨੇ ਕੁਝ ਨਾ ਸੁਣਿਆ, ਕੁਝ ਚਿਰ ਉਸੇ ਤਰ੍ਹਾਂ ਖਲੋਤੀ ਰਹੀ। ਫਿਰ ਖਲੋਤੇ ਖਲੋਤੇ ਉਸ ਵੀਰਾਂਡੀ ਵਲ ਵੇਖਿਆ, ਅਖ਼ੀਰ ਉਸ ਦੇ ਪਿਛੇ ਪਿਛੇ ਤੁਰਨ ਲਗੀ, ਜਿਵੇਂ ਸੁਪਨੇ ਦੀ ਦੁਨੀਆਂ ਵਿਚ ਤੁਰੀ ਜਾਂਦੀ ਹੈ। ਉਹ ਮੁੜ ਉਸੇ ਰਾਹ ਤੁਰ ਪਏ, ਜਿਧਰੋਂ ਹੁਣੇ ਹੀ ਆਏ ਸਨ - ਘਰ, ਗਡੇ, ਆਦਮੀ, ਲਾਲਟੈਨਾਂ, ਸਾਰਾ ਕੁਝ ਉਹਨੂੰ ਤੁਫ਼ਾਨ ਵਿਚ ਭਜੇ ਜਾਂਦੇ ਮਲੂਮ ਹੋਏ, ਮਾਨੋ ਉਸ ਦੇ ਪੈਰ ਧਰਤੀ ਉਪਰ ਨਹੀਂ ਪੈ ਰਹੇ ਸਨ, ਸਗੋਂ ਕੋਈ ਉਚੇਚੀ ਅਲੌਕਕ ਵਸਤੂ ਪ੍ਰਾਪਤ ਕਰਨ ਲਈ ਉਸ ਦਾ ਹਿਰਦਾ ਉਸ ਨੂੰ ਉਡਾਈ ਲਿਜਾ

-੩੦-