ਪੰਨਾ:ਆਂਢ ਗਵਾਂਢੋਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਕੀ ਆਖੇ? ਰੰਗਮਾ ਨੇ ਇੰਨਾ ਹੀ ਆਖਿਆ।

ਉਹ ਰੰਗਮਾ ਵਲ ਘੂਰ ਘੂਰ ਕੇ ਵੇਖ ਰਿਹਾ ਸੀ।

'ਤੂੰ ਕੌਣ ਹੈਂ?' ਨਰੈਣ ਰਾਉ ਨੇ ਫੇਰ ਪੁਛਿਆ।

ਉਹ ਚੁਪ ਰਹੀ ਪਰ ਸੋਚਦੀ ਰਹੀ ਕੀ ਬੈਕੁੰਠ-ਵਾਸੀ ਕ੍ਰਿਸ਼ਨ ਇਹੋ ਹੈ? ਉਸ ਨੂੰ ਭਗਵਤ ਗੀਤਾ ਦੇ ਅਧਿਆਇ ਚੇਤੇ ਆਏ। ਉਸ ਸੋਚਿਆ ਅੰਦਰ ਜਾ ਕੇ ਵੇਖੇ - ਕਿਸੇ ਸ਼ਕਤੀਮਾਨ ਕ੍ਰਿਸ਼ਨ ਨੂੰ, ਇਹੋ ਕ੍ਰਿਸ਼ਨ ਹੈ? ਇਹ ਨਹੀਂ ਹੋ ਸਕਦਾ - ਨਾਗਣੀ ਨਥਣ ਵਾਲਾ, ਦੁਸ਼ਟ ਦਮਨ, ਰਾਧਿਕਾਂ ਦਾ ਪਿਆਰਾ, ਮੁਰਲੀ ਧਰ, ਇਹ, ਇਹ ਕ੍ਰਿਸ਼ਨ? ਮਨ ਉਸ ਦੀਆਂ ਇਛਾਂ ਵਿਰੁਧ ਸੋਚਾਂ ਵਿਚ ਪੈ ਗਿਆ।

'ਤੂੰ ਕਿਉਂ ਆਈ ਹੈ?' ਨਰੈਣ ਰਾਉ ਨੇ ਆਖਿਆ।

'ਤੁਹਾਨੂੰ ਵੇਖਣ ਲਈ।' ਉਸ ਜ਼ਬਰਦਸਤੀ ਉੱਤਰ ਦਿਤਾ।

'ਏਧਰ ਆਓ ਫਿਰ ਬੈਠੋ।'

'ਨਹੀਂ ਜੀ! ਮੈਂ ਜਾਂਦੀ ਹਾਂ।' ਉਹ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਤੁਰ ਜਾਣਾ ਚਾਹੁੰਦੀ ਸੀ।

'ਹੁਣੇ ਹੀ ਜਾਂਦੇ ਹੋ?'

'ਹਾਂ ਹੁਣੇ ਹੀ।'

'ਫੇਰ ਆਏ ਕਿਉਂ ਸੀ? ਬੈਠੋ।'

'ਨਹੀਂ, ਉਹ ਉਧਰ ਉਡੀਕਦੇ ਹੋਣਗੇ।'

'ਕੌਣ? ਕਿਥੇ?'

'ਓਧਰ।'

‘ਆ ਅੰਦਰ, ਚਲੀ ਜਾਵੀਂ।'

ਅੰਦਰ ਚਾਨਣਾ ਸੀ। ਉਸ ਦੇ ਪ੍ਰਕਾਸ਼ ਵਿਚ ਰੰਗਮਾ ਦਾ ਸ਼ਰਮ ਨਾਲ ਦੋਹਰਾ ਹੁੰਦਾ ਲਕ, ਉਸ ਦੀਆਂ ਗਲਾਂ ਦੀ ਚਿਕਨਾਹਟ, ਉਸ ਦੇ ਸੁੰਦਰ ਕੇਸਾਂ ਦੀ ਲਿਸ਼ਕ, ਉਸ ਦੀ ਕਸੀ ਹੋਈ

-੩੪-