ਪੰਨਾ:ਆਂਢ ਗਵਾਂਢੋਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਕਿਤਨੇ ਦਾ ਏ ਉਹ ਪਟਾ?” ਉਹਨੇ ਦੁਕਾਨਦਾਰ ਤੋਂ ਮੁੱਲ ਪੁਛਿਆ।

ਦੁਕਾਨਦਾਰ ਨੇ ਮਿੱਟੀ ਸਾਫ਼ ਕਰਨ ਵਾਲੀ ਸੋਟੀ ਨਾਲ ਜਿਸ ਦੇ, ਇਕ ਸਿਰੇ ਉਪਰ ਕੱਪੜਾ ਬਨ੍ਹਿਆ ਹੋਇਆ ਸੀ, ਉਸ ਪਟੇ ਵਲ ਇਸ਼ਾਰਾ ਕਰਦਿਆਂ ਪੁਛਿਆ:

'ਇਹ?'

‘ਨਹੀਂ, ਉਹ!’

ਦੁਕਾਨਦਾਰ ਨੇ ਦੂਜੇ ਪਟੇ ਵਲ ਇਸ਼ਾਰਾ ਕੀਤਾ, ਉਸੇ ਸੋਟੀ ਦੀ ਨੁਕਰ ਨਾਲ।

'ਨਹੀਂ, ਇਹ ਨਹੀਂ, ਉਸਦੇ ਉਪਰ ਵਾਲਾ ਉਹ।'

ਜਦੋਂ ਦੁਕਾਨਦਾਰ ਦੀ ਸੋਟੀ ਉਸ, ਪਸੰਦ ਆਏ ਪਟੇ ਦੇ ਉਪਰ ਜਾ ਕੇ ਟਿਕੀ, ਉਹ ਬੋਲ ਪਈ:

'ਹਾਂ ਹਾਂ, ਇਹ ਕਿਤਨੇ ਦਾ ਏ ਇਹ ਪਟਾ?'

'ਬਾਰਾਂ ਆਨਿਆਂ ਦਾ।'

ਮੁਲ ਉਸ ਨੂੰ ਬਹੁਤਾ ਹੀ ਜਾਪਿਆ, ਪਰ ਉਸ ਨੇ ਫਿਰ ਇਕ ਵਾਰ ਪੁਛਿਆ:

'ਕਿੰਨੇ ਦਾ?'

‘ਬਾਰਾਂ ਆਨਿਆਂ ਦਾ।'

ਆਪਣੀਆਂ ਨਿੱਕੀਆਂ ਨਿੱਕੀਆਂ ਕੋਮਲ ਉੱਗਲਾਂ ਉਪਰ

-੪੭-