ਪੰਨਾ:ਆਂਢ ਗਵਾਂਢੋਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਹਰ ਰੋਜ਼ ਅਨੇਕਾਂ ਵਾਰੀ ਪੱਟੇ ਵੱਲ ਵੇਖਿਆ। ਉਸ ਦੇ ਨਾਲ ਦੀਆਂ ਸਾਥਣਾਂ ਉਸ ਵਰਗੀਆਂ ਮਾਸੂਮ, ਕੋਮਲ ਜਿੰਦੜੀਆ ਉਸੇ ਦੁਕਾਨ ਤੋਂ ਰਸਭਰੀਆਂ, ਰੱਬੜ, ਸਲੇਟੀ ਪੈਨਸਲ, ਨਿਬ, ਸਿਆਹੀ, ਕਾਗ਼ਜ਼, ਕਾਪੀਆਂ ਤੇ ਹੋਰ ਚੀਜ਼ਾਂ ਖ਼ਰੀਦਿਆ ਕਰਦੀਆਂ ਸਨ। ਹਰ ਰੋਜ਼ ਉਹ ਵੀ ਆਪਣੀਆਂ ਸਾਥਣਾਂ ਨਾਲ ਉਥੇ ਜਾਇਆ ਕਰਦੀ, ਪਰ ਹੁਣ ਉਸ ਕਦੇ ਵੀ ਕੁਝ ਨਹੀਂ ਮੁੱਲ ਲਿਆ, ਉਹ ਪੱਟੇ ਵਲ ਹੀ ਵੇਖਿਆ ਕਰਦੀ, ਪੱਟਾ ਉਥੇ ਆਪਣੀ ਪੂਰੀ ਸ਼ਾਨ ਨਾਲ ਲਟਕ ਰਿਹਾ ਹੁੰਦਾ। ਇਹ ਪੱਟਾ ਉਸ ਨੂੰ ਬੜਾ ਹੀ ਪਸੰਦ ਸੀ, ਇਸੇ ਲਈ ਜਾਂਦਿਆਂ-ਆਉਂਦਿਆਂ ਆਪਣੀਆਂ ਸਾਥਣਾਂ ਨਾਲ ਕਈ ਵਾਰੀ ਉਹ ਉਥੇ ਪੱਟੇ ਦੀਆਂ ਗੱਲਾਂ ਵੀ ਕਰਿਆ ਕਰਦੀ।

ਕਿਤਨੀ ਵਾਰੀ ਉਸ ਨੇ ਉਹ ਪੱਟਾ ਵੇਖਿਆ, ਕਿਤਨੀ ਵਾਰੀ ਉਸ ਨੇ ਪੱਟੇ ਦਾ ਮੁਲ ਵੀ ਪੁਛਿਆ ਤੇ ਫੇਰ ਕਿਤਨੀ ਵਾਰੀ ਦੁਕਾਨਦਾਰ ਨੇ ਖਿਝ ਕੇ ਕੁੜੀ ਨੂੰ ਝਾੜ ਵੀ ਪਾਈ। ਦੁਕਾਨਦਾਰ ਹਰ ਰੋਜ਼ ਮੁਲ ਹੀ ਦਸ ਕੇ ਖ਼ੁਸ਼ ਨਹੀਂ ਸੀ, ਉਹ ਤਾਂ ਪੱਟੇ ਨੂੰ ਵੇਚਣਾ ਚਾਹੁੰਦੀ ਸੀ, ਪਰ ਪੈਸਿਆਂ ਤੋਂ ਬਿਨ ਨਹੀਂ। ਰੋਜ਼ ਰੋਜ਼ ਪੁੱਛਣ ਦਾ ਇਹ ਤਰੀਕਾ ਦੁਕਾਨਦਾਰ ਨੂੰ ਕਦੇ ਵੀ ਪਸੰਦ ਨਹੀਂ ਸੀ ਆ ਸਕਦਾ। ਦੁਕਾਨਦਾਰ, ਇਹ ਵੀ ਸਮਝਦਾ ਸੀ ਜਿਸ ਦਿਨ ਦਾ ਕੁੜੀ ਨੇ ਪੱਟਾ ਪੁਛਣਾ ਸ਼ੁਰੂ ਕੀਤਾ ਹੈ ਉਸ ਨੇ ਧੇਲੇ ਪੈਸੇ ਦੀਆਂ ਚੀਜ਼ਾਂ ਖ਼ਰੀਦਣੀਆਂ ਬੰਦ ਕਰ ਦਿਤੀਆਂ ਹਨ। ਇਸ ਤਰਾਂ ਪਟੇ ਦੀ ਪੁਛ ਵਿਚ ਉਸ ਧੇਲੇ ਪੈਸੇ ਦੀ ਆਮਦਨੀ ਵਿਚ ਵੀ ਘਾਟਾ ਪੈ ਗਿਆ ਤੇ ਰੋਜ਼ ਰੋਜ਼ ਮੁਲ ਪੁਛਣ ਦੀ ਮਗਜ਼ਮਾਰੀ ਵਖਰੀ। ਉਹੀ ਰੋਜ਼ ਦੇ ਜਵਾਬ ਸਵਾਲ:

'ਕਿਉਂ ਭਾਈ!ਉਹ ਪੱਟਾ ਕਿੰਨੇ ਦਾ ਹੈ?'

-੪੨-