ਪੰਨਾ:ਆਂਢ ਗਵਾਂਢੋਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪੈਸਾ ਚੁਕ ਕੇ ਉਹ ਗਿਣਨ ਲਗੀ - ਸੋਲਾਂ ਪੈਸੇ ਅਤੇ ਇਕ ਅਠਿਆਨੀ, ਪੂਰੇ ਬਾਰਾਂ ਆਨੇ। ਨਹੀਂ, ਸਗੋਂ ਹੁਣ ਬਾਰਾਂ ਆਨਿਆਂ ਤੋਂ ਤਿੰਨ ਪੈਸੇ ਵਧੀਕ ਸਨ, ਇਹ ਉਸ ਦਾ ਖ਼ਜ਼ਾਨਾ ਸੀ। ਉਹ ਹੁਣ ਖ਼ੁਸ਼ ਸੀ, ਉਸ ਦੇ ਮੁਖੜੇ ਉਪਰ ਚਮਕ ਸੀ - ਇਕ ਮਾਲਦਾਰ ਸ਼ਾਹੂਕਾਰ ਵਾਂਗੂੰ ਪੈਸੇ ਦਾ ਨਸ਼ਾ, ਪੈਸੇ ਦਾ ਮਾਣ, ਪੈਸੇ ਦੀ ਇੱਜ਼ਤ, ਸਾਰਾ ਕੁਝ ਹੀ ਪੈਸੇ ਦਾ ਹੈ। ਹੁਣ ਦੁਕਾਨਦਾਰ ਉਸ ਵਲ ਕੈਰੀਆਂ ਅੱਖਾਂ ਨਾਲ ਨਹੀਂ ਵੇਖ ਸਕਦਾ ਹੈ, ਹੁਣ ਉਸ ਨੂੰ ‘ਜਾ ਨੀ ਜਾ ਆਪਣਾ ਕੰਮ ਕਰ’ ਨਹੀਂ ਆਖਿਆ ਜਾ ਸਕਦਾ। ਪੱਟੇ ਦੇ ਖ਼ਰੀਦਣ ਲਈ ਉਸ ਦੇ ਖੀਸੇ ਵਿਚ ਪੂਰੇ ਬਾਰਾਂ ਆਨੇ ਸਨ - ਬਾਰਾਂ ਆਨੇ ਹੀ ਦੁਕਾਨਦਾਰ ਨੇ ਮੰਗੇ ਸਨ।

ਉਸ ਦਿਨ ਉਹ ਸਕੂਲ ਤਾਂ ਗਈ, ਪਰ ਪੜ੍ਹਾਈ ਵਿਚ ਉਸ ਦਾ ਰਤਾ ਵੀ ਦਿਲ ਨਾ ਲਗਾ। ਉਸ ਦੇ ਕੰਨ ਛੁਟੀ ਦੀ ਘੰਟੀ ਵਲ ਲਗੇ ਰਹੇ। ਕਈ ਵਾਰੀ ਉਸ ਬਾਰਾਂ ਆਨਿਆਂ ਨੂੰ ਖੀਸੇ ਦੇ ਅੰਦਰ ਪਿਆਂ ਹੀ ਟਟੋਲਿਆ, ਪੈਸੇ ਉਥੇ ਹੀ ਸਨ। ਧੰਨ ਇਕੱਠਾ ਕਰਨ ਵਿਚ ਵੀ ਔਖ ਤੇ ਰਾਖੀ ਵਿਚ ਹੋਰ ਵਧੀਕ ਚਿੰਤਾ, ਖ਼ਰਚਣ ਵਿਚ ਇਸ ਤੋਂ ਵਧੀਕ ਖੇਚਲ। ਇਕ - ਦੋ - ਤਿੰਨ -- ਅੱਧੀ ਛੁੱਟੀ, ਅਖੀਰ ਸਾਰੀ ਛੁੱਟੀ ਦੀ ਘੰਟੀ ਖੜਕੀ। ਅਠ ਟਲੀਆਂ ਬੀਤ ਗਈਆਂ, ਉਹ ਬਸਤਾ ਲਟਕਾਈ ਸਿਧੀ ਸਕੂਲੋਂ ਉਸੇ ਦੁਕਾਨ ਵਲ ਨਸ ਟੁਰੀ।

ਦੌੜਦੀ ਵਾਹੋ-ਦਾਹੀ ਉਹ ਉਸੇ ਦੁਕਾਨ ਤੇ ਜਾ ਪੁਜੀ। ਅਜੇ ਵੀ ਪੱਟਾ ਪੂਰੀ ਸ਼ਾਨ ਨਾਲ ਉਥੇ ਹੀ ਲਟਕ ਰਿਹਾ ਸੀ। ਪੂਰੀ ਲਟਕ ਅਤੇ ਪੂਰੀ ਸ਼ਾਨ ਨਾਲ ਪੱਟੇ ਵਲ ਵੇਖ ਕੇ ਉਹ ਚੰਬੇ ਦੀ ਖ਼ੁਸ਼ਨੁਮਾ ਕਲੀ ਵਾਂਗ ਖਿੜ ਗਈ। ਖੀਸੇ ਵਿਚੋਂ ਟਟੋਲ ਕੇ ਡਬੀ ਕਢੀ ਤੇ ਡਬੀ ਵਿਚੋਂ ਆਪਣਾ ਖ਼ਜ਼ਾਨਾ ਕਢ ਕੇ ਆਪਣੇ ਕੋਮਲ ਹੱਥਾਂ ਨਾਲ ਬਿਨਾ ਗਿਣੇ ਦੁਕਾਨਦਾਰ ਦੇ ਅਗੇ ਕਰ

-੪੮-