ਪੰਨਾ:ਆਂਢ ਗਵਾਂਢੋਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਤਾ। ਦੁਕਾਨਦਾਰ ਨੇ ਅੰਜਾਣ ਕੁੜੀ ਵਲ ਵੇਖਿਆ, ਪੈਸਿਆਂ ਵਲ ਵੇਖਿਆ, ਪੈਸੇ ਗਿਣੇ, ਬਾਰਾਂ ਆਨਿਆਂ ਤੋਂ ਤਿੰਨ ਪੈਸੇ ਵਧੀਕ, ਦੁਕਾਨਦਾਰ ਨੇ ਆਪਣੀ ਰੁਮਾਲ-ਬੱਧੀ ਸੋਟੀ ਨਾਲ ਪੱਟੇ ਨੂੰ ਸਾਫ਼ ਕੀਤਾ। ਘੰਗਰੂ ਛਣਕਾਰ ਦੇਣ ਲਗੇ, ਕੁੜੀ ਦਾ ਮਾਸੂਮ ਨਿੱਕਾ ਜਿਹਾ ਕੋਮਲ ਹਿਰਦਾ ਨਚ ਉਠਿਆ। ਤਿੰਨ ਪੈਸੇ ਮੋੜ ਕੇ ਹੱਟੀ ਵਾਲੇ ਨੇ ਪੱਟਾ ਕੁੜੀ ਦੇ ਹੱਥ ਫੜਾ, ਉਹਨੇ ਬਕਸੂਆ ਮਾਰਿਆ, ਘੁੰਗਰੂਆਂ ਨੂੰ ਇਕ ਵਾਰੀ ਆਪਣੇ ਨਰਮ ਤੇ ਕੋਮਲ ਹੱਥਾਂ ਨਾਲ ਹਿਲਾਇਆ, ਉਨ੍ਹਾਂ ਦੀ ਮਿਠੀ ਅਤੇ ਮਧੁਰ ਅਵਾਜ਼ ਸੁਣੀ। ਉਹ ਖ਼ੁਸ਼ੀ ਦੀ ਮਸਤੀ ਵਿਚ ਝੂਮ ਰਹੀ ਸੀ।

ਪੱਟਾ ਮੁਲ ਲੈਣ ਮਗਰੋਂ ਵੀ ਉਸ ਕੋਲ ਤਿੰਨ ਪੈਸੇ ਬਾਕੀ ਸਨ - ਕਿਸੇ ਕਾਮਯਾਬ ਸ਼ਾਹੂਕਾਰ ਵਾਂਗ ਉਸ ਨੇ ਤਿੰਨ ਪੈਸਿਆਂ ਵਲ ਬੜੀਆਂ ਡੂੰਘੀਆਂ ਅੱਖਾਂ ਨਾਲ ਵੇਖਿਆ। ਇਹ ਤਿੰਨ ਪੈਸੇ ਵੀ ਉਹ ਆਪਣੀ ਪਿਆਰ-ਭੇਟਾ ਵਿਚ ਲਾ ਦੇਣਾ ਚਾਹੁੰਦੀ ਸੀ। ਆਪਣੇ ਪ੍ਰੀਤਮ ਨੂੰ ਰਿਝਾਣ ਲਈ ਉਹ ਇਨ੍ਹਾਂ ਤਿੰਨਾਂ ਪੈਸਿਆਂ ਦਾ ਵੀ ਕੁਝ ਖ਼ਰੀਦਣਾ ਲੋਚਦੀ ਸੀ। ਉਸ ਇਕ ਵਾਰੀ ਦੁਕਾਨ ਦੀਆਂ ਸਾਰੀਆਂ ਚੀਜ਼ਾਂ ਵਲ ਨਜ਼ਰ ਫੇਰੀ, ਅਖ਼ੀਰ ਤਿੰਨ ਪੈਸਿਆਂ ਦੇ ਨਿਕੇ ਬਿਸਕੁਟ ਖ਼ਰੀਦੇ, ਪੂਰੇ ਛੇ ਬਿਸਕੁਟ। ਦੁਕਾਨਦਾਰ ਖ਼ੁਸ਼ ਸੀ ਉਸ ਨੇ ਆਖ਼ਰੀ ਤਿੰਨ ਪੈਸੇ ਵੀ ਵਟ ਲਏ ਸਨ।

ਤਿੱਖੇ ਤਿੱਖੇ ਪੈਰ ਚੁਕਦੀ ਬਸਤਾ ਲਟਕਾਈ ਕੁੜੀ ਘਰ ਜਾ ਰਹੀ ਸੀ। ਬਿਸਕੁਟ ਅਤੇ ਪੱਟਾ ਉਸ ਦੇ ਹੱਥ ਵਿਚ ਸੀ। ਉਸ ਦੇ ਅੰਦਰ ਖ਼ਿਆਲਾਂ ਦੀ ਹਨੇਰੀ ਆਈ ਹੋਈ ਸੀ। ਅੱਜ ਮੋਤੀ ਨੂੰ ਨਵਾਂ ਪੱਟਾ ਮਿਲੇਗਾ - ਘੁੰਗਰੂਆਂ ਵਾਲਾ, ਚਮਕਦਾਰ। ਮੋਤੀ ਤੁਰੇਗਾ, ਘੁੰਗਰੂਆਂ ਵਿਚੋਂ ਵਾਜ਼ ਨਿਕਲੇਗੀ। ਪੱਟੇ ਦੀ ਖੁਸ਼ੀ ਵਿਚ ਮੈਂ ਉਸ ਨੂੰ ਮਿਠੇ ਮੁਲਾਇਮ ਬਿਸਕੁਟ ਖਵਾਵਾਂਗੀ, ਮੋਤੀ ਰਜ

-੪੯-