ਪੰਨਾ:ਆਂਢ ਗਵਾਂਢੋਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਰੱਜ ਰੱਜ ਕੇ ਚੁਮਣੀਆਂ ਲੈ ਲਈਆਂ ਤਾਂ ਪ੍ਰੀਤਮ ਨੇ ਆਪਣੇ ਕਮਜ਼ੋਰ ਹਥਾਂ ਨਾਲ ਘੁੰਗਰੂਆਂ ਵਾਲਾ ਪੱਟਾ ਉਸ ਦੇ ਗਲ ਪਾ ਕੇ ਆਖਿਆ:

‘ਮਾਂ, ਮੇਰੇ ਬਿਸਕੁਟ!'

ਅੰਗੀਠੀ ਦੀ ਰੌਂਸ ਤੇ ਪਏ ਲਫ਼ਾਫ਼ੇ ਵਿਚ ਛੀ ਬਿਸਕੁਟ ਮਾਂ ਨੇ ਚੁਕ ਕੇ ਪ੍ਰੀਤਮਾ ਦੇ ਹਥ ਫੜਾਏ, ਪ੍ਰੀਤਮਾ ਨੇ ਦੂਜਾ ਹੱਥ ਖ਼ਾਲੀ ਕਰਨ ਲਈ ਨਵੀਂ ਤਨਖ਼ਾਹ ਦੇ ਨੋਟ ਪਿਤਾ ਜੀ ਵਲ ਕੀਤੇ।

ਨਰਮ ਨਰਮ ਬਿਸਕੁਟ ਕੋਮਲ ਕੋਮਲ ਉਂਗਲਾਂ ਵਿਚੋਂ ਮੋਤੀ ਖਾ ਰਿਹਾ ਸੀ। ਉਹ ਪੂਛ ਹਿਲਾਂਦਾ, ਕੰਨਾਂ ਤੇ ਅੱਖਾਂ ਦੀ ਮਿੱਟੀ ਪੂੰਝਦਾ ਚੁਮਣੀਆਂ ਦੇਂਦਾ ਤੇ ਲੈਂਦਾ, ਆਪਣਾ ਵਿਛੋੜਾ ਦੂਰ ਕਰ ਰਿਹਾ ਸੀ। ਗਰਮ ਗਰਮ ਦੁਧ ਪ੍ਰੀਤਮਾ ਨੂੰ ਵੀ ਪਿਆ ਦਿਤਾ ਗਿਆ, ਦੋਵੇਂ ਨਿਘੇ ਬਿਸਤਰੇ ਵਿਚ ਆਰਾਮ ਲੈਣ ਲਗੇ। ਡਾਕਟਰ ਤੇ ਲੋਕੀ ਘਰਾਂ ਨੂੰ ਜਾ ਰਹੇ ਸਨ। ਪ੍ਰੀਤਮਾ ਦਾ ਪਿਤਾ ਦਸ ਰਿਹਾ ਸੀ:

'ਨੀਲਗਰੀ ਦਾ ਪਹਾੜ!'

‘ਲਾਰੀ ਦਾ ਸਫ਼ਰ!'

‘ਤਿੰਨ ਸੌ ਮੀਲ ਪਹਾੜੀ ਇਲਾਕਾ!'

-੫੯-