ਪੰਨਾ:ਆਂਢ ਗਵਾਂਢੋਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੌਂਕਣ ਦੀ ਅਵਾਜ਼ ਆ ਰਹੀ ਸੀ, ਉਸ ਪਾਸੇ ਚਲੀਏ ਤਾਂ ਸ਼ਾਇਦ ਰਾਹ ਪਤਾ ਲਗ ਸਕੇ।' ਇਹ ਸੋਚ ਕੇ ਥੋੜਾ ਸਜੇ ਹੱਥ ਮੁੜ ਕੇ ਅਸਾਂ ਘਾਟੀ ਉਤਰਨੀ ਸ਼ੁਰੂ ਕੀਤੀ । ਥੋੜੀ ਦੂਰ ਜਾ ਕੇ ਲਿੰਗਾ ਬੋਲਿਆ-'ਉਹ ਜੋ ਸਾਹਮਣੇ ਦਿਸ ਰਿਹਾ ਹੈ, ਉਹ ਕੀ ਹੈ ਹਜ਼ੂਰ?'

ਮੈਂ ਉਸ ਪਾਸੇ ਤਕਿਆ ਜਿਸ ਪਾਸੇ ਲਿੰਗਾ ਇਸ਼ਾਰਾ ਕਰ ਰਿਹਾ ਸੀ।

'ਓਏ ਉਹ ਤਾਂ ਇਕ ਰੁਖ ਹੈ। ਵਾਹ! ਝਲਾ! ਏਧਰ ਮੇਰੇ ਕੋਲ ਘੋੜੇ ਦੇ ਨੇੜੇ ਆ ਜਾ। ਡਰ ਨਾ! ਮੈਂ ਤੈਨੂੰ ਇਕ ਕਹਾਣੀ ਸੁਣਾਂਦਾ ਹਾਂ।'

‘ਸੁਣਾਓ ਜਨਾਬ!'

ਅਸੀਂ ਇਕ ਪੱਥਰ ਤੇ ਬੈਠ ਗਏ। ਮੈਂ ਲਿੰਗਾ ਨੂੰ ਕਹਾਣੀ ਸੁਣਾਣ ਲਗਾ:--

ਪੰਜਾਬ ਦਾ ਸਿਖ ਰਾਜ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਦਰਦਨਾਕ ਹਾਲ, ਉਸ ਦਾ ਇੰਗਲੈਂਡ ਤੋਂ ਆਉਣ ਲਈ ਤੜਪਣਾ, ਜਹਾਜ਼ ਵਿਚ ਚੜ੍ਹ ਕੇ ਅਦਨ ਪੁਜਣਾ, ਪੰਜਾਬ ਦੀਆਂ ਫ਼ੌਜਾਂ ਦਾ ਉਤਸ਼ਾਹ, ਅਦਨ ਵਿਚ ਦਲੀਪ ਸਿੰਘ ਦੀ ਗਰਿਫ਼ਤਾਰੀ, ਉਸ ਦਾ ਅਖ਼ਬਾਰ ਵਿਚ ਬਿਆਨ, ਰੂਸ ਦੇ ਰਸਤੇ ਪੰਜਾਬ ਆਉਣ ਦਾ ਯਤਨ ਆਦਿ ਮੈਂ ਉਸ ਨੂੰ ਸੁਣਾਣ ਲਗਾ।

‘ਕਹਾਣੀ ਤਾਂ ਬਹੁਤ ਚੰਗੀ ਹੈ ਹਜ਼ੂਰ!'

'ਚਲੋ, ਹੁਣ ਅਗੇ ਚਲੀਏ।'

ਅਸੀਂ ਚਲ ਪਏ, ਲਿੰਗਾ ਨੇ ਫਿਰ ਦਰੱਖਤ ਵਲ ਤੱਕਦੇ ਹੋਏ ਪੁਛਿਆ, “ਕਦੀ ਦਰਖਤ ਵੀ ਅਜਿਹਾ ਹੁੰਦਾ ਹੈ, ਜਨਾਬ!'

ਲਿੰਗਾ ਮੇਰੇ ਕੋਲ ਹੀ ਘੋੜੇ ਦੀ ਵੱਖੀ ਨਾਲ ਚਲ ਰਿਹਾ ਸੀ। ਹਨੇਰੀ ਰਾਤ ਵਿਚ ਉਹ ਦਰਖ਼ਤ ਬੜਾ ਖੌਫ਼ਨਾਕ ਦਿਸਦਾ

-੬੪-