ਪੰਨਾ:ਆਂਢ ਗਵਾਂਢੋਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ। ਮੈਂ ਲਿੰਗਾ ਦੇ ਕੰਨ ਵਿਚ ਕਿਹਾ ਕਿ ਕੋਈ ਰੋ ਰਿਹਾ ਹੈ, ਡਰੋ ਨਾ।

ਦੂਜੀ ਇਕ ਛੋਟੀ ਲੜਕੀ ਸੀ। ਰੋਂਦੇ ਹੋਏ ਉਸ ਨੇ ਕਿਹਾ, ਹਾਏ ਵੀਰ ਨੂੰ ਖਤ ਵੀ ਨਾ ਪਾ ਸਕੇ। ਦੋ ਹੀ ਦਿਨਾਂ ਵਿਚ....' ਅਤੇ ਉਸ ਦੀ ਹਿਚਕੀ ਬਝ ਗਈ।

ਮੈਂ ਦੋ ਕਦਮ ਹੋਰ ਅਗਾਂਹ ਹੋਇਆ। ਇਸ ਵਕਤ ਸਾਡੇ ਖਬੇ ਪਾਸੇ ਦਾ ਦੀਵਾ ਵੀ ਉਥੇ ਆ ਗਿਆ।

'ਇਹ ਕੀ ਪਾਗਲਪਨ ਹੈ! ਇਸ ਤਰਾਂ ਹਨੇਰੀ ਰਾਤ ਵਿਚ ਇਥੇ ਆਉਣ ਦਾ ਕੀ ਫ਼ਾਇਦਾ ਹੈ! ਜੋ ਹੋਣਾ ਸੀ ਸੋ ਹੋ ਗਿਆ, ਉਹ ਹੁਣ ਵਾਪਸ ਤਾਂ ਨਹੀਂ ਮੁੜ ਸਕਦਾ, ਘਰ ਚਲੋ।'

ਮੈਂ ਅਵਾਜ਼ ਪਛਾਣ ਲਈ। ਉਹ ਮੇਰੇ ਪਿਤਾ ਜੀ ਸਨ।

ਲਾਲ! ਤੈਨੂੰ ਹਨੇਰੇ ਤੋਂ ਐਡਾ ਡਰ ਸੀ, ਪਰ ਅਜ ਇਥੇ ਇਕੱਲਾ ਸੌਂ ਗਿਆ ਏਂ। ਇਕ ਵੇਰ, ਬੱਚਾ! ਤੂੰ ਇਥੇ ਡਰ ਗਿਆ ਸੈਂ ਤੇ ਤੈਨੂੰ ਬੁਖਾਰ ਹੋ ਗਿਆ ਸੀ। ਹੁਣ ਤੈਨੂੰ ਇਕੱਲਾ ਛਡ ਕੇ ਮੈਂ ਕਿਸ ਤਰ੍ਹਾਂ ਜਾਵਾਂ-ਮੇਰੇ ਕਲੇਜੇ-ਮੇਰੇ ਲਾਲ!' ਇਹ ਮੇਰੀ ਮਾਂ ਦੀ ਅਵਾਜ਼ ਸੀ।

'ਵੀਰ ਬੂਟ ਤੇ ਟੋਪੀ ਲਿਆਏਗਾ। ਸ੍ਰੀ ਰੰਗ ਪਟਨ ਦੀ ਕਹਾਣੀ ਹੁਣ ਉਹਨੂੰ ਕੌਣ ਸੁਣਾਵੇਗਾ! ਉਹ ਕਿਤਨਾ ਰੋਵੇਗਾ ਓ ਸ਼ਿਆਮ।' ਇਹ ਮੇਰੀ ਭੈਣ ਦਾ ਵਿਰਲਾਪ ਸੀ।

ਇਸ ਵਕਤ ਮੇਰੀ ਜੋ ਹਾਲਤ ਸੀ, ਉਹ ਬਿਆਨ ਕਰਨੀ ਔਖੀ ਹੈ। ਮੈਨੂੰ ਅਜਿਹਾ ਮਲੂਮ ਹੋਇਆ ਕਿ ਮੈਂ ਐਡੀ ਵੱਡੀ ਦੁਨੀਆ ਵਿਚ ਇਕੱਲਾ ਹਾਂ। ਲਿੰਗਾ ਨੇ ਮੈਨੂੰ ਜ਼ੋਰ ਨਾਲ ਫੜ ਲਿਆ ਤਾਂ ਜੁ ਮੈਂ ਅਗੇ ਨਾ ਜਾ ਸਕਾਂ; ਪਰ ਮੈਂ ਆਪਣਾ ਹੱਥ ਛੁੜਾ ਲਿਆ ਤੇ ਮੈਂ ਉਸ ਥਾਂ ਤੇ ਚਲਾ ਗਿਆ। ਮੇਰੇ ਪਿਤਾ ਜੀ ਨੇ ਲੈਂਪ ਉਚੀ ਕੀਤੀ, “ਕੌਣ ਹੈ?'

-੬੭-