ਪੰਨਾ:ਆਂਢ ਗਵਾਂਢੋਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਕੀ ਹੈ ਪਿਤਾ ਜੀ?' ਮੈਂ ਪੁਛਿਆ। ਮੈਨੂੰ ਵੇਖ ਕੇ ਸਭ ਹੰਝੂ ਵਗਾਉਣ ਲਗੇ। ਮੈਂ ਮਿੱਟੀ ਨਾਲ ਮਿੱਟੀ ਹੋ ਚੁਕੇ ਸ਼ਿਆਮ ਤੇ ਬਹੁਤ ਹੰਝੂ ਵਗਾਏ। ਲਿੰਗਾ ਵੀ ਰੋ ਰਿਹਾ ਸੀ। ਰੋਣ ਕੁਝ ਘਟਿਆ ਤਾਂ ਮੈਂ ਪੇਟੀ ਖੋਲ ਕੇ ਟੋਪੀ ਸ਼ਿਆਮ ਦੀ ਕਬਰ ਤੇ ਰਖ ਦਿਤੀ ਤੇ ਬੂਟ ਵੀ ਉਸਦੇ ਨੇੜੇ ਰਖ ਦਿਤਾ। ਸ਼ਿਆਮ ਨੇ ਇਕ ਵੇਰ ਪੁਛਿਆ ਸੀ, 'ਭਾਊ! ਇਹ ਰੁਖ ਤੇ ਬੂਟੇ ਰਾਤ ਨੂੰ ਇਸ ਜੰਗਲ ਵਿਚ ਇਕੱਲੇ ਕਿਸ ਤਰ੍ਹਾਂ ਰਹਿੰਦੇ ਹਨ?'ਇਕ ਗਲ ਮੈਨੂੰ ਯਾਦ ਆ ਗਈ। ਉਸ ਰਾਤ ਅਸੀਂ ਘਰ ਨਹੀਂ ਗਏ। ਉਥੇ ਬੈਠੇ ਹੀ ਗੱਲਾਂ ਕਰਦੇ ਰਹੇ। ਸ਼ਿਆਮ ਦੀ ਬੀਮਾਰੀ ਘਰ ਵਿਚ ਉਹ ਸਭ ਦਾ ਪਿਆਰਾ ਸੀ, ਕਿਡਾ ਸੋਹਣਾ ਤੇ ਸਿਆਣਾ ਸੀ ਉਹ! ਇਹ ਹੀ ਗੱਲਾਂ ਸਾਰੇ ਕਰ ਰਹੇ ਸਨ।

ਅਖੀਰ ਪਿਤਾ ਜੀ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਇਕ ਨਾ ਇਕ ਦਿਨ ਏਥੇ ਆਉਣਾ ਹੀ ਹੈ।'

ਠੰਢੀ ਹਵਾ ਚਲਣ ਲਗੀ। ਮੈਂ ਕਿਹਾ, 'ਹਾਂ।'

ਉਹ ਅੰਜਾਣ ਪਿਆਰਾ ਬੱਚਾ! ਜਿਥੇ ਇਕ ਵੇਰ ਡਰ ਗਿਆ ਸੀ, ਉਥੇ ਹੀ ਉਸ ਨੇ ਡੇਰਾ ਜਮਾ ਲਿਆ ਤੇ ਅਸੀਂ ਘਰ ਗਏ-ਘਰ

-੬੮-