ਪੰਨਾ:ਆਂਢ ਗਵਾਂਢੋਂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੜਬੁੜਾ ਕੇ ਕਿਹਾ:-

'ਘਾਬਰਨ ਨਾਲ ਕੀ ਫ਼ਾਇਦਾ? ਇਸ ਤਰਾਂ ਮੈਂ ਨਾਮ ਯਾਦ ਨਹੀਂ ਕਰ ਸਕਾਂਗਾ। ਮੈਂ ਨਹੀਂ ਸੋਚਾਂਗਾ, ਆਪਣੇ ਆਪ ਹੀ ਯਾਦ ਆਵੇਗਾ।'

ਉਹ ਦਫ਼ਤਰ ਤੋਂ ਨਿਕਲ ਆਇਆ ਪਰ ਘਬਰਾਹਟ ਉਸ ਦੇ ਦਿਲੋਂ ਨਾ ਨਿਕਲੀ। ਉਸ ਨੇ ਆਪਣਾ ਧਿਆਨ ਤੁਰੇ ਜਾਂਦੇ ਲੋਕਾਂ ਵਲ, ਦੁਕਾਨਾਂ ਵਲ, ਸੜਕ ਦੀ ਚਹਿਲ-ਪਹਿਲ ਵਲ ਲਾਉਣ ਦੀ ਕੋਸ਼ਸ਼ ਕੀਤੀ। ਉਹ ਸੁਣਦਾ ਪਰ ਉਸ ਨੂੰ ਸੁਣਾਈ ਨਹੀਂ ਸੀ ਦਿੰਦਾ। ਉਹ ਦੇਖਦਾ ਪਰ ਉਸ ਦੀਆਂ ਅੱਖਾਂ ਅਗੇ ਹਨੇਰਾ ਆ ਜਾਂਦਾ। ਉਹ ਬੇਸਬਰ ਹੋਕੇ ਆਪਣੇ ਆਪ ਤੇ ਸਵਾਲ ਕਰਨ ਲਗਾ:-

'ਲਾਲਾ......? ਲਾਲਾ......?'

ਰਾਤ ਆਈ ਸੜਕ ਸੁੰਞੀ ਹੋ ਗਈ। ਉਹ ਇਕ ਧਰਮਸਾਲਾ ਗਿਆ। ਇਕ ਆਨੇ ਤੋਂ ਇਕ ਮੰਜੀ ਲੈਕੇ ਬਰਾਮਦੇ ਦੇ ਇਕ ਕੋਨੇ ਵਿਚ ਪੈ ਰਿਹਾ। ਦਿਨ ਦੀ ਤਿਖੀ ਰੌਸ਼ਨੀ ਵਿਚ ਨੀਂਦ ਖੁਲ੍ਹੀ। ਉਸ ਨੇ ਆਰਾਮ ਨਾਲ ਹੱਥ ਪੈਰ ਫੈਲਾ ਕੇ ਅੰਗੜਾਈ ਲਈ। ਉਸ ਦਾ ਚਿਤ ਸ਼ਾਂਤ ਹੋ ਗਿਆ; ਪਰ ਝਟ ਹੀ ਉਸ ਦੇ ਸਿਰ ਤੇ ਉਹੀ ਭੂਤ ਸਵਾਰ ਹੋ ਗਿਆ:-

'ਲਾਲਾ......? ਲਾਲਾ......?'

ਉਸ ਦੇ ਦਿਲ ਵਿਚ ਇਕ ਨਵਾਂ ਖ਼ਿਆਲ ਆਇਆ। ਉਸ ਨੂੰ ਡਰ ਆਉਣ ਲਗਾ ਕਿ ਸ਼ਾਇਦ ਉਹ ਕਦੀ ਵੀ ਉਸ ਨਾਮ ਨੂੰ ਯਾਦ ਨਾ ਕਰ ਸਕੇ। ਉਹ ਮੰਜੀ ਤੋਂ ਉਠ ਕੇ ਸੜਕ ਤੇ ਆ ਗਿਆ ਤੇ ਸੜਕ ਤੇ ਕਈ ਘੰਟੇ ਬੌਂਦਿਆਂ ਵਾਂਗੂ ਫਿਰਦਾ ਰਿਹਾ। ਉਹ ਸਾਲੀਸਿਟਰ ਦੇ ਦਫਤ੍ਰ ਦੇ ਸਾਮ੍ਹਣੇ ਕਦਮ ਕਦਮ

-੭੭-