ਪੰਨਾ:ਆਂਢ ਗਵਾਂਢੋਂ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਵਾਹ ਓਏ ਚਾਲਾਕਾ! ਉਧਾਰ ਖਾਧਾ ਹੈ, ਵਾਪਸ ਨਹੀਉਂ ਦੇਣਾ?'

ਜ਼ਿਮੀਂਦਾਰ ਸਾਹਿਬ ਕੀ ਕਰਨ, ਤੈਨੂੰ ਪਲਿਓਂ ਖਵਾਈ ਜਾਣ? ਤੁਸੀਂ ਲੋਕ ਰਾਮ-ਰਾਜ ਵਿਚ ਰਹਿ ਕੇ ਵੀ ਉਸ ਦੀ ਨਿੰਦਿਆ ਹੀ ਕਰਦੇ ਹੋ। ਨੀਚ, ਨਿਮਕ ਹਰਾਮ ਕਿਧਰੇ ਦਾ!'

ਗਫੂਰ ਸ਼ਰਮਿੰਦਾ ਹੋ ਕੇ ਬੋਲਿਆ:

‘ਨਿੰਦਾ ਕਿਵੇਂ ਕਰ ਸਕਦਾ ਹਾਂ ਪੁਜਾਰੀ ਜੀ, ਪਰ ਮਹੇਸ਼ ਨੂੰ ਮੈਂ ਕਿਥੋਂ ਖਵਾਵਾਂ, ਦਸੋ? ਸਾਂਝ ਦੀ ਚਾਰ ਵਿਘੇ ਵਾਹੁੰਦਾ ਹਾਂ, ਪਰ ਦੋ ਸਾਲ ਤੋਂ ਲਗਾਤਾਰ ਸਿਵਾਏ ਭੁੱਖ ਦੇ ਕੱਖ ਪਲੇ ਨਹੀਂ ਪੈਂਦਾ। ਅਸੀਂ ਪਿਉ-ਧੀ ਦੋ ਵੇਲੇ ਰਜ ਕੇ ਢਿਡ ਵੀ ਨਹੀਂ ਭਰੇ ਸਕਦੇ। ਰਤਾ ਸਾਡੀ ਕੋਠੜੀ ਵਲ ਤਾਂ ਵੇਖੋ। ਬਰਖਾ ਰੁਤ ਸਾਰੀ ਦੀ ਸਾਰੀ ਧੀ-ਪਿਉ ਨੇ ਇਕ ਨੁਕਰੇ ਬਹਿ ਬਹਿ ਕੇ, ਰਾਤਾਂ ਕਟੀਆਂ ਹਨ। ਪੈਰ ਸਿਧੇ ਕਰ ਕੇ ਸੌਣ ਦੀ ਵੀ ਥਾਂ ਨਹੀਂ। ਮਹੇਸ਼ ਵਲ ਤਾਂ ਵੇਖ, ਸੁਕ ਕੇ ਵਿਚਾਰਾ ਕੇਵਲ ਪਿੰਜਰ ਹੀ ਰਹਿ ਗਿਆ ਹੈ। ਤੁਸੀਂ ਹੀ ਦੋ ਗਡੇ ਪਲ ਉਧਾਰ ਚਾ ਦਿਉ ਪੁਜਾਰੀ ਜੀ। ਇਹਨੂੰ ਚਾਰ ਦਿਨ ਪੇਟ ਭਰ ਕੇ ਤੇ ਖਵਾਵਾਂ.........` ਆਖਦਾ ਆਖਦਾ ਉਹ ਪੁਜਾਰੀ ਜੀ ਦੇ ਪੈਰਾਂ ਵਿਚ ਬਹਿ ਗਿਆ। ਪੁਜਾਰੀ ਜੀ ਬੜੀ ਤੇਜ਼ੀ ਨਾਲ ਦੋ ਕਦਮ ਪਿਛੇ ਹਟ ਕੇ ਬੋਲੇ:

'ਓਏ..........ਮੈਨੂੰ ਛੋਹਣਾ ਚਾਹੁੰਦਾ ਏ?'

ਨਹੀਂ ਮਹਾਰਾਜ! ਛੋਂਹਦਾ ਨਹੀਂ, ਪਰ ਦੋ ਗਡੇ ਪਰਾਲ ਦੀ ਕ੍ਰਿਪਾ ਕਰ ਦਿਉ, ਤੁਹਾਡੇ ਘਰ ਅਜੇ ਉਸ ਦਿਨ ਦਸ ਬਾਰਾਂ ਵਡੇ ਗਡੇ ਆਏ ਸਨ, ਦੋ ਗਡੇ ਮੈਂ ਗ਼ਰੀਬ ਨੂੰ ਦੇਣ ਨਾਲ ਤੁਹਾਡਾ ਕੁਝ ਨਹੀਂ ਵਿਗੜਨ ਲਗਾ, ਰੱਬ ਤੁਹਾਨੂੰ ਇਸ ਦਾ ਬਦਲਾ ਦਏਗਾ, ਸਾਨੂੰ ਲੋਕਾਂ ਨੂੰ ਭੁਖਾ ਵੀ ਰਹਿਣਾ ਪਵੇ ਤਾਂ ਵੀ ਕੋਈ ਹਰਜ ਨਹੀਂ, ਪਰ ਮਹੇਸ਼ ਤਾਂ ਬੇਜ਼ਬਾਨ ਜਾਨਵਰ ਹੈ, ਬੋਲ ਨਹੀਂ ਸਕਦਾ,

-੮੬-