ਪੰਨਾ:ਆਂਢ ਗਵਾਂਢੋਂ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰਫ਼ ਤਕਦਾ ਹੀ ਰਹਿੰਦਾ ਹੈ, ਮੈਨੂੰ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਅਤੇ ਭੁਖ ਦਿਸਦੀ ਹੈ।'

ਪੁਜਾਰੀ ਜੀ ਨੇ ਆਖਿਆ:

'ਉਧਾਰ ਤਾਂ ਲਏਗਾ, ਪਰ ਕਰਜ਼ਾ ਮੁਕਾਏਗਾ ਕਿਵੇਂ?'

ਗਫੂਰ ਨੇ ਆਸ ਦੀ ਨਿਮੀ ਜਹੀ ਝਲਕ ਵੇਖ ਕੇ ਬੜੀ ਮਿੰਨਤ ਕੀਤੀ:

‘ਜਿਵੇਂ ਵੀ ਹੋਵੇਗਾ ਪੁਜਾਰੀ ਜੀ ਮੈਂ ਕਰਜ਼ ਲਾਹ ਦਿਆਂਗਾ, ਤੁਹਾਨੂੰ ਧੋਖਾ ਨਹੀਂ ਦੇ ਸਕਦਾ ਪੁਜਾਰੀ ਜੀ।'

ਤਰਕ-ਰਤਨ ਇਹ ਸੁਣ ਕੇ ਗਫੂਰ ਦੀ ਆਵਾਜ਼ ਨੂੰ ਨਕਲ ਕਰਦਿਆਂ ਬੋਲੇ:

'ਜਿਵੇਂ ਵੀ ਹੋ ਸਕਿਆ, ਧੋਖਾ ਨਹੀਂ ਦਿਆਂਗਾ ਪੁਜਾਰੀ ਜੀ! ਕਰਜ਼ ਲਾਹ ਦਿਆਂਗਾ।' 'ਵਾਹ ਓਏ ਵਾਹ! ਹਟ! ਪਰੇ! ਹਟ ਮੇਰਾ ਰਾਹ ਛਡ! ਘਰ ਚਲੀਏ! ਤੀਜਾ ਪਹਿਰ ਹੋਣ ਲੱਗਾ ਹੈ ਉਤੋਂ।'

ਇਹ ਆਖ ਕੇ ਉਨਾਂ ਪੈਰ ਪੁਟਿਆ ਹੀ ਸੀ ਕਿ ਇਕ ਵਾਰ ਡਰ ਕੇ ਪਿਛੇ ਹਟ ਗਏ ਅਤੇ ਨਾਰਾਜ਼ ਹੁੰਦੇ ਹੋਇਆਂ ਬੋਲੇ:

'ਓਏ ਇਹ ਤਾਂ ਮਾਰਨ ਨੂੰ ਆਉਂਦਾ ਹੈ ਤੇਰਾ ਮਹੇਸ਼।’

ਗਫੂਰ ਉਠ ਕੇ ਖਲੋ ਗਿਆ। ਪੁਜਾਰੀ ਜੀ ਦੇ ਹੱਥ ਵਿਚ ਫੁਲਾਂ ਅਤੇ ਗਿਲ ਚਾਵਲਾਂ ਦੀ ਗਠੜੀ ਸੀ, ਉਸ ਵਲ ਇਸ਼ਾਰਾ ਕਰ ਕੇ ਗਫੂਰ ਬੋਲਿਆ:

'ਇਸ ਨੂੰ ਤੁਹਾਡੀ ਗਠੜੀ ਵਿਚੋਂ ਅੰਨ ਦੀ ਬੋ ਆਈ ਹੈ, ਇਹ ਵੀ ਇਕ-ਮੁਠ ਖਾਣਾ ਚਾਹੁੰਦਾ ਹੈ ਵਿਚਾਰਾ।'

'ਖਾਣਾ ਚਾਹੁੰਦਾ ਹੈ ਵਿਚਾਰਾ? ਬਲੇ ਓਏ! ਘਾਹ ਟਾਂਡਾ ਨਹ ਮਿਲਦਾ ਤਾਂ ਚਾਵਲ ਤੇ ਕੇਲਾ ਖਾਣਾ ਚਾਹੁੰਦਾ ਹੈ? ਜਿਹੇ ਜਿਹਾ ਗਫੂਰ ਆਪ ਹੈ ਤਿਹੋ ਜਿਹਾ ਹੀ ਉਸ ਦਾ ਬੈਲ ਵੀ ਤਾਂ

-੮੭-