ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੰਨਾ ਮਹਾਰਾਜਾ

ਹਰ ਇੱਕ ਲਗਾਂ ਮਾਤਰਾਂ ਰਾਜਾ।
ਕੰਨਾਂ ਉਹਨਾਂ ਵਿੱਚ ਮਹਾਰਾਜਾ

ਕਾਕਾ ਤਾਰਾ ਹਨ ਭਰਾਤਾ।
ਸ਼ਾਮਾ, ਪਾਪਾ ਕਮਲਾ ਮਾਤਾ।
ਕਾਲਾ ਰਾਮ ਵਜਾਉਂਦਾ ਵਾਜਾ।
ਕੰਨਾ ਸਭਨਾਂ ਵਿੱਚ..........

ਤਾਇਆ ਰਾਧਾ ਚਾਚਾ ਗਾਮਾ।
ਫੂਫਾ ਦਾਸਾ ਪਾਲਾ ਮਾਮਾ।
ਲਾਲਾ ਤੋਲੇ ਤਾਜਾ ਖਾਜਾ।
ਕੰਨਾ ਸਭਨਾਂ.............

ਬਾਬਾ ਨਾਨਾ ਹੱਥ ’ਚ ਮਾਲਾ।
ਸਦਾ ਜਪਦਾ ਉੱਪਰ ਵਾਲਾ।
ਰਾਮ ਨਾਮ ਦਾ ਏ ਦਰਵਾਜ਼ਾ।
ਕੰਨਾ ਸਭਨਾਂ

19 / ਆਓ ਪੰਜਾਬੀ ਸਿੱਖੀਏ