ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੰਨੇ ਦਾ ਕਮਾਲ

ਆ ਦੀ ਅਵਾਜ਼ ਦਿੰਦਾ ਹਰ ਹਾਲ ਦੇਖ ਲਓ।
ਆਜੋ ਵੀਰ ਕੰਨੇ ਦਾ ਕਮਾਲ ਦੇਖ ਲਓ।

ਕੱਕਾ ਰਾਰਾ ਕਰ, ਕੱਕੇ ਕੰਨਾ ਰਾਰਾ ਕਾਰ।
ਤੱਚਾ ਰਾਰਾ ਤਰ, ਤੱਤੇ ਕੰਨਾ ਰਾਰਾ ਤਾਰ।
ਜਲ ਥਲ ਬਣੇ ਜਾਲ ਥਾਲ ਦੇਖ ਲੋ।
ਆਜੋ ਵੀਰੋ......................

ਵਾਵੇ ਨਾ ਜੱਜੇ ਕੰਨਾ ਵਾਜਾ ਬਣੂੰਗਾ।
ਰਾਰੇ ਕੰਨਾ ਜੱਜੇ ਕੰਨਾ ਰਾਜਾ ਬਣੂੰਗਾ।
ਪਲ-ਸਲ ਬਣੇ ਪਾਲ ਸਾਲ ਵੇਖ ਲੋ।
ਆਜੋ ਵੀਰੋ.....................

ਅੱਖਰ ਤੋਂ ਬਾਅਦ ਡੰਡੀ ਜਿਹੀ ਖਿੱਚੀਏ।
ਪੂਰੀ ਨਹੀਂ ਪਾਉਣੀ ਬੰਸ ਅੰਧੀ ਲਿਖੀਏ।
ਰਾਧਾ ਬਣੂ ਗਧਾ, ਬੁਰੀ ਚਾਲ ਦੇਖਲੋ।
ਆਜੋ ਵੀਰੋ ..................

ਉਪਰਲੀ ਲੀਕ ਨਾਲ ਲਿਖੋ ਜੋੜ ਕੇ।
ਕਦੇ ਵੀ ਨਾ ਲਿਖੋ ਵੀਰੋ ਵਿੱਥ ਛੋੜ ਕੇ।
'ਚਰਨ' ਇਹ ਹੋਸ਼ ਨੂੰ ਸੰਭਾਲ ਦੇਖ ਲੋ।
ਆਜੋ ਵੀਰੋ.....................

20 / ਆਓ ਪੰਜਾਬੀ ਸਿੱਖੀਏ