ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਿਹਾਰੀ ਦੀਦੀ

ਮਾੜੀ ਨਹੀਂ ਸਿਹਾਰੀ ਦੀਦੀ।
ਚੰਗੀ ਬੜੀ ਬਿਹਾਰੀ ਦੀਦੀ।

ਮਾਮੀ, ਨਾਨੀ, ਚਾਚੀ, ਤਾਈ।
ਬੀਬੀ, ਦਾਦੀ, ਭਾਬੀ, ਝਾਈ।
ਨਰ ਨਹੀਂ ਹੈ। ਨਾਰੀ ਦੀਦੀ।
ਚੰਗੀ ਬੜੀ.

ਕੀੜੀ, ਟਟੀਹਰੀ, ਕਾਉਣੀ, ਤੋਤੀ,
ਬਿੱਲੀ, ਘੋੜੀ, ਹਥਣੀ, ਖੋਤੀ,
ਵੱਡੀ ਮਹਿੰਗੀ ਭਾਰੀ ਦੀਦੀ।
ਚੰਗੀ ਬੜੀ.

ਪੀਪੀ, ਤੀਲੀ, ਸੀਸੀ, ਸੀਟੀ।
ਤਾਲੀ ਵਾਲੀ ਨੀਲੀ ਗੀਟੀ।
ਲੱਖੀ ਅਤੇ ਹਜ਼ਾਰੀ ਦੀਦੀ।
ਚੰਗੀ ਬੜੀ..

ਰਾਣੀ, ਗੁੱਡੀ, ਲਾਲੀ, ਪਾਲੀ।
ਤੀਜੀ, ਵੀਹਵੀਂ, ਨੀਲੀ, ਕਾਲੀ।
ਨੀਤੀ ਰੱਖਦੀ ਜਾਰੀ ਦੀਦੀ।
ਚੰਗੀ ਬੜੀ...

22 / ਆਓ ਪੰਜਾਬੀ ਸਿੱਖੀਏ