ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਸਿਹਾਰੀ ਪਿੱਛੇ ਬਿਹਾਰੀ

ਅੱਖਰ ਦੇ ਨਾਲੋਂ ਲੰਬੀ ਜੋੜੀ ਇਹ ਪਿਆਰੀ।
ਅੱਗੇ ਹੈ ਸਿਹਾਰੀ ਪਿੱਛੇ ਲੱਗਦੀ ਬਿਹਾਰੀ।

ਖੂੰਡੀ ਜਿਹੀ ਅੱਖਰ ਦੇ ਗਲ ਪੈਣ ਜਾਵੇ।
ਅੱਗੇ ਲੱਗੇ ਇ ਤੇ ਪਿੱਛੇ ਈ ਅਖਵਾਵੇ।
ਉਹਨੇ ਸੂਝ ਪਾਈ ਜੀਹਨੇ ਸੋਚੀ ਤੇ ਵਿਚਾਰੀ।
ਅੱਗੇ ਹੈ ਸਿਹਾਰੀ....................

ਅੱਗੇ ਲੱਗ ਸਿਰ ਧਿਰ ਚਿਰ ਲਗਵਾਉਂਦੀ।
ਪਿੱਛੇ ਲੱਗ ਸੀਰ ਧੀਰ ਚੀਰ ਕਢਵਾਉਂਦੀ।
ਭੁੱਲ ਹੋਜੇ ਜਾਣਲੋ ਫਰਕ ਪਾਊ ਭਾਰੀ
ਅੱਗੇ ਹੈ ਸਿਹਾਰੀ.....................

ਲਿਖਦੇ 'ਚਰਨ' ਜਿਹੇ ਗੀਤ ਨੂੰ ਤਾਂ ਗਿਤ।
ਕਦੇ-ਕਦੇ ਨੀਤ ਉਹਦੀ ਬਣ ਜਾਂਦੀ ਨਿਤ।
ਸਿਹਾਰੀ ਪਵੇ ਕੁੱਦ ਚੀਕ ਮਾਰਦੀ ਬਿਹਾਰੀ।
ਅੱਗੇ ਹੈ ਸਿਹਾਰੀ..................

23 / ਆਓ ਪੰਜਾਬੀ ਸਿੱਖੀਏ