ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/26

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਔਂਕੜ ਰਹੇ ਖੁਸ਼ਚਤੁਰ ਬਹੁਤ ਚੁੱਪ ਰਹੇ ਕੁਸ਼-ਕੁਸ਼
ਔਂਕੜ ਤਾਂ ਸਦਾ ਰਹੇ ਵੀਰ ਖੁਸ਼-ਖੁਸ਼।

ਅੱਖਰਾਂ ਨਾਲ ਜੁੜ ਪੁੱਛਦਾ ਏ ਦੁੱਖ-ਸੁੱਖ।
ਸੁਹਣਾ ਗੁਲਾਬ ਖਾਰਾਂ ਵਿੱਚ ਲੁੱਕ-ਲੁੱਕ।
ਉਪਰ ਨਾ ਉਠੇ ਫੇਰ ਵੀ ਨਹੀਂ ਬੁਸ-ਬੁਸ।
ਔਂਕੜ........................

ਰੁਕ-ਰੁਕ, ਤੁਰ-ਤੁਰ, ਕਹੇ ਮੁੜ-ਮੁੜ।
ਬੁਰੀ ਹੈ ਬਹੁਤ ਕੁੱਕੜਾਂ ਦੀ ਕੁੜ-ਕੁੜ।
ਉਸ ਦਾ ਹੁਕਮ ਸੁਣ ਸਕੇ ਨਾ ਕੋਈ ਰੁੱਸ।
ਔਂਕੜ........................
  
ਬੋਲ ਬੁਲਬੁਲ ਦੇ ਤੂੰ ਸੁਣ ਲੈ ਮਧੁਰ।
ਖੁਦਾ ਅੱਗੇ ਦੁਆ ਕਰ ਹੋ ਕੇ ਇਕ ਸੁਰ।
ਮੁੱਖੜਾ ਸੁੰਦਰ ਉਹਦਾ ਕਰੇ ਲੁਸ-ਲੁਸ
ਔਂਕੜ........................

24 / ਆਓ ਪੰਜਾਬੀ ਸਿੱਖੀਏ