ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਔਂਕੜ ਦੁਲੈਂਕੜ ਦੀ ਸੂਝ

ਔਕੁੜ ਦੁਲੈਂਕੜ ਦੀ ਸੂਝ ਨੂੰ ਤੂੰ ਸੁੱਝ।
ਥੋੜੀ ਜਿਹੀ ਗਲਤੀ ਬਣਾਉਂਦੀ ਕੀ ਤੋਂ ਕੁੱਝ।

ਅੱਖਰ ਦੇ ਥੱਲੇ ਲੀਕ ਲੱਗੇ ਲੰਬੇ ਰੁਖ।
ਉਸਨੂੰ ਤਾਂ ਔਕੁੜ ਜੀ ਆਖਦੈ ਮਨੁੱਖ।
ਦੋ ਲਾਈਨਾਂ ਭੇਦ ਨੇ ਦੁਲੈਂਕੜ ਦੀ ਗੁੱਝ।
ਥੋੜ੍ਹੀ ਜਿਹੀ ਗਲਤੀ..............

ਕਈ ਲੋਕ ਸੂਰ ਨੂੰ ਤਾਂ ਲਿਖ ਦਿੰਦੇ ਸੁਰ।
ਬੋਰਡਾਂ ਤੇ ਬੂਧਪੂਰ ਹੁੰਦੈ ਬੁੱਧਪੁਰ।
ਸਕੁਲ ਸਕੂਲ ਦਾ ਤੇ ਪੂਜ ਦਾ ਜੀ ਪੁੱਜ।
ਥੋੜ੍ਹੀ ਜਿਹੀ ਗਲਤੀ..............

ਸੂਖੇ ਦੀ ਕੂਕੜੀ ਤਾਂ ਕਰੇ ਕੂੜ-ਕੂੜ।
ਚੁਪ ਕਰ ਕੂੜੀਏ ਨਾ ਕਰ ਬੂੜ-ਬੂੜ।
ਦੱਸੋ ਇਹ ਬੁਝਾਰਤ ਨੂੰ ਕੌਣ ਸਕੇ ਬੁੱਝ।
ਥੋੜ੍ਹੀ ਜਿਹੀ ਗਲਤੀ..............

26 / ਆਓ ਪੰਜਾਬੀ ਸਿੱਖੀਏ