ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੁਲਾਵਾਂ ਭੈਣ


ਮੈਡਲ ਲੈਗੀ ਪੈਦਲ ਸੈਨਾ।
ਲਾਵਾਂ-ਦੁਲਾਵਾਂ ਦੋਨੋਂ ਭੈਣਾਂ।

ਮੇਲੇ ਥੈਲੇ ਮੈਦਾ ਪੈਗਿਆ।
ਪੈਸਾ ਕੈਲ ਵੈਦ ਲੈਗਿਆ।
ਐਸ਼ ਮੈਦਾਨੇ ਬੈਠ ਨਾ ਐਨਾ।
ਲਾਵਾਂ ਦੁਲਾਵਾਂ,

ਕੈਦ ਕੈਮਰੈ ਮੈਚ ਹੋ ਗਿਆ।
ਨੈਹਰੇ ਦਾ ਇੱਕ ਕੈਚ ਹੋ ਗਿਆ।
ਐਟੀ-ਸ਼ੈਟੀ ਲੈਗੇ ਲੈਣਾ।
ਲਾਵਾਂ ਦੁਲਾਵਾਂ........

ਕਰਨੀ ਜੈਸੀ ਭਰਨੀ ਵੈਸੀ।
ਐਬ-ਗੈਬ ਦੀ ਐਸੀ ਤੈਸੀ।
ਐਰ-ਗੈਰ ਦੇ ਪੈਰ ਤੇ ਹੈ ਨਾ।
ਲਾਵਾਂ-ਦੁਲਾਵਾਂ ਦੋਨੋਂ ਭੈਣਾਂ।
28/ ਆਓ ਪੰਜਾਬੀ ਸਿੱਖੀਏ