ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੋਢੇ ਕੋਲ ਹੋੜਾ


ਪੋਥੀ ਖੋਲੋ ਪਲੋ ਥੋੜਾ।
ਮੋਢੇ ਕੋਲੇ ਬੋਲੂ ਹੋੜਾ।

ਜ ਕਰੋਗੇ ਤੋਂ ਪਾਓਗੇ।
ਧੋਖਾ ਨਹੀਂ ਤੋ ਖਾ ਜਾਓਗੇ।
ਛੋਟਾ ਮੋਟਾ ਅਟਕੂ ਰੋੜਾ।
ਮੋਢੇ ਕੋਲੇ..

ਕੋਮਲ ਹੋਟਲ ਕੋਲੇ ਚਲੋ।
ਖਾਓ ਸਮੋਸੇ ਨੋਟ ਤੁੜਾਲੋ।
ਛੋਟੀ ਗੋਭੀ ਦਾ ਨੀ ਤੋੜਾ।
ਮੋਢੇ ਕੋਲੇ ...

ਧੋਬੀ ਟੋਪੀ ਧੋਦੂ ਜੋਤੀ।
ਬੋਲ ਕੁਬੋਲ ਨਾ ਬੋਲੀਂ ਮੋਤੀ।
ਸੋਨੂੰ ਦੇ ਕੋਲ ਖੋਤਾ ਘੋੜਾ।
ਮੋਢੇ ਕੋਲੇ ....

ਕੋਠਾ ਨਾ ਕੋਈ ਗੋਲੇ ਕੋਲੇ।
ਸੋਨਾ ਹੋਣਾ ਸੋਲ੍ਹਾਂ ਤੋਲੇ।
ਲੋਕ ਸ਼ੋਰ ਤੋਂ ਪਾਓਣ ਨਾ ਮੋੜਾ।
ਮੋਢੇ ਕੋਲੇ,
30 / ਆਓ ਪੰਜਾਬੀ ਸਿੱਖੀਏ