ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅੱਖਰਾਂ ਦਾਜ ਹੋੜਾ-ਕਨੌੜਾ


ਇਹ ਵੀ ਸਿਰ ’ਤੇ ਸੋਂਹਦਾ ਜੋੜਾ।
ਅੱਖਰਾਂ ਦੇ ਸਿਰ 'ਤੇ ਹੋੜਾ ਕਨੌੜਾ।

ਹੌਲੀ ਬੋਲੋ ਸ਼ੋਰ ਕਰੋ ਨਾ।
ਸੌਣ ਨੀ ਦਿੰਦਾ ਰੌਲਾ ਰੋਣਾ।
ਓਮ ਦਾ ਕੋਮਲ ਕੋਲ ਪਕੌੜਾ।
ਅੱਖਰਾਂ ਦੇ ਸਿਰ

ਜੇ ਭੈਣਾਂ ਹਨ ਲਾਵਾਂ ਦੁਲਾਵਾਂ।
ਹੋੜੇ ਕਨੌੜੇ ਵਾਂਗ ਭਰਾਵਾਂ।
ਹੋਰ ਸੰਬੰਧੀਆਂ ਦਾ ਨੀ ਤੋੜਾ।
ਅੱਖਰਾਂ ਦੇ ਸਿਰ ...

ਕਿੱਥੇ ਕੀ ਲੱਗੁ ? ਖਿਆਲ ਰੱਖਣਾ।
ਜੋ ਬੋਲੋਗੇ ਓਹੀ ਲਿਖਣਾ।
ੜਾ ਮੋਟਾ ਗੋਲ ਹਥੌੜਾ।
ਅੱਖਰਾਂ ਦੇ ਸਿਰ ....

ਓ ਦੀ ਵਾਜ਼ ਕਢਾਉਂਦਾ ਹੋੜਾ।
ਐਪਰ ਔ ਦੀ ਹੈਗਾ ਕਨੌੜਾ।
ਕੋੜਾ ਦਾ ਨਾ ਲਿਖਿਓ ਕੌੜਾ।
ਅੱਖਰਾਂ ਦੇ ਸਿਰ..
32 | ਆਓ ਪੰਜਾਬੀ ਸਿੱਖੀਏ