ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਿੰਦੀ ਦੀ ਸਹਜ


ਜਿਉਂ ਬਿੰਦੀ ਨਾਲ ਸੋਂਹਦੀ ਨਾਰ।
ਬਿਦੀ ਅੱਖਰਾਂ ਦਾ ਸ਼ਿੰਗਾਰ।

ਭਾਂਡੇ-ਮੀਂਡੇ ਚੌਕੇ ਬਿੰਦੀ।
ਨਾ ਉੱਘੇ ਨਾ ਹੌਕੇ ਬਿੰਦੀ।
ਦੂਰ ਢੰਗ ਤੋਂ ਮੀਲੋਂ ਚਾਰ।
ਬਿੰਦੀ ਅੱਖਰਾਂ.....

ਲੋਕਾਂ ਵਾਂਗ ਨਾ ਰੋਂਦੀ-ਪੌਂਦੀ।
ਰਹੇ ਹਮੇਸ਼ਾਂ ਗਾਉਂਦੀ-ਭਾਉਂਦੀ।
ਜਿੱਦਾਂ ਦੀ ਵੀ ਰਹੇ ਤਿਆਰ।
ਬਿੰਦੀ ਅੱਖਰਾਂ.........

ਜਿਵੇਂ-ਤਿਵੇਂ ਇਹ ਸਭਨੂੰ ਸਾਂਭੇ॥
ਭਾਂਗੇ-ਛਾਂਗੇ ਕਰਦੀ ਲਾਂਭੇ।
ਝਾਂਜਰ ਜਿਉਂ ਕਰਦੀ ਛਣਕਾਰ।
ਬਿੰਦੀ ਅੱਖਰਾਂ..

ਜਦੋਂ ਸਰਾਂ ਵਿੱਚ ਚੁਕੀਆਂ ਗਾਵਾਂ।
ਕਾਂ ਕਾਂ ਕਾਂ ਕਾਂ ਲਾਈ ਕਾਵਾਂ।
ਚੌਂਕ 'ਚ ਭੌਕੇ ਕੁੱਤੇ ਚਾਰ।
ਬਿੰਦੀ ਅੱਖਰਾਂ ............

ਮੀਂਹ ਪੈਂਦਾ ਤਾ ਪਾਣੀ ਪੀਂਦੀ।
ਨਹੀਂ ਤਾਂ ਕੁਸ਼ ਨਾ ਖਾਂਦੀ ਦੀਂਹਦੀ।
ਕੁੜੀਆਂ-ਚਿੜੀਆਂ ਵਾਂਗ ਉਡਾਰ।
ਬਿੰਦੀ ਅੱਖਰਾਂ.

ਪੈਰੀਂ ਪੈਂਦੀ ਖੁਸ਼ਖ਼ਤ ਬਣਦੀ।
ਲਫਜ਼ ਫਲਾਂ ਦੀ ਇੱਜ਼ਤ ਬਣਦੀ।
ਫਜ਼ਲੇ ਫੂਕ ਖ਼ਰਗੋਸ਼ ਦਾ ਜਾਲ਼।
ਬਿੰਦੀ ਅੱਖਰਾਂ .
33 / ਆਓ ਪੰਜਾਬੀ ਸਿੱਖੀਏ