ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅੱਧਾ ਚੰਦਰ ਅਧਕ

ਅੱਧਾ ਚੰਦਰਮਾ ਜਾਂ ਟੁੱਕਰ।
ਅਧਕ ਸੋਂਹਦਾ ਅੱਖਰ ਉੱਪਰ।

ਟੁੱਟੀ ਮਾੜੀ ਕੱਚੀ ਮੱਕੀ।
ਲਿੱਪੋ ਪੋਚੋ ਚੁੱਲ੍ਹਾ-ਚੱਕੀ।
ਤਿੱਖੀ ਲੱਕੜ ਦੀ ਹੈ ਨੁੱਕਰ।
ਅਧਕ ਸੋਂਹਦਾ................

ਘੱਗਰ ਉੱਪਰ ਤੈਰੇ ਝੱਜਰ।
ਚਿੱਕੜ ਉੱਪਰ ਮੱਖੀ ਮੱਛਰ।
ਘੁੰਮੋ ਦੱਖਣ ਪੱਛਮ ਉੱਤਰ।
ਅਧਕ ਸੋਂਹਦਾ................

ਦੁੱਧ ਟੁੱਕ ਤੇ ਕੁੱਤਾ-ਬਿੱਲੀ।
ਟੁੱਟੇ ਪੱਤੇ ਦਿੱਲੀ ਹਿੱਲੀ।
ਸੱਚੇ-ਸੁੱਚੇ ਬੁੱਧ ਤੇ ਸ਼ੁੱਕਰ।
ਅਧਕ ਸੋਂਹਦਾ................

ਨਿੱਕਾ ਬੱਚਾ ਪੁੱਛੇ ਛੱਟੀ।
ਕੱਤੀ-ਬੱਤੀ ਦੀ ਲੱਤ ਟੁੱਟੀ।
ਵਿੱਦਿਆ ਦੇਵੀ ਸੁੱਪਰ-ਡੁੱਪਰ।
ਅਧਕ ਸੋਂਹਦਾ................

37 / ਆਓ ਪੰਜਾਬੀ ਸਿੱਖੀਏ