ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅੱਧਕ ਨੂੰ ਟੱਕਰੋ

ਦੋ ਵਾਰੀ ਜਦ ਬੋਲੇ ਅੱਖਰ
ਤਾਂ ਅੱਧਕ ਨੂੰ ਲੈਣਾ ਟੱਕਰ।

ਬਿਨਾ ਅੱਧਕ ਦੇ ਅੱਖਰ ਕੱਲਾ।
ਸਤ ਸੱਤ ਦਾ ਗਲਾ ਦਾ ਗੱਲਾ।
ਅਰਥ ਹੋਰ ਜਦ ਬਣਦੈ ਮਿੱਤਰ।
ਫੇਰ ਅੱਧਕ ਨੂੰ ...........।

ਕੁੱਤੇ ਦੀ ਜੱਤ ਚਿੱਟੀ ਚਿੱਟੀ।
ਬਿਨਾਂ ਅੱਧਕ ਦੇ ਵਾਕ ਹੈ ਮਿੱਟੀ।
ਜਦੋਂ ਦਿਖੇ ਨਾ ਦੁੱਧ 'ਚ ਸ਼ੱਕਰ।
ਫੇਰ ਅੱਧਕ ਨੂੰ ...........।

ਹਿੰਦੀ ਵਿੱਚ ਇਹ ਦੁੱਤ ਕਹਾਉਂਦਾ।
ਅੱਧਾ ਅੱਖਰ ਪਾਉਣਾ ਪੈਂਦਾ।
ਅੱਧਕ ਦਾ ਮਾਇਨਾ ਅੱਧਾ ਅੱਖਰ।
ਵੀਰੋ ਅੱਧਕ ਨੂੰ ...........।

ਬੱਚਾ ਕਾਪੀ ਵਿੱਚ ਲਿਖਲੇ।
ਅੱਖਰ ਬੋਲ ਕੇ ਅੱ ਨਿਕਲੇ।
'ਚਰਨ' ਸਮਝਿਓ ਹੋਰ ਆ ਚੱਕਰ।
ਵੀਰੋ ਅੱਧਕ ਨੂੰ ............।

38 / ਆਓ ਪੰਜਾਬੀ ਸਿੱਖੀਏ