ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ

ਪੰਜਾਬੀ ਬਾਲ ਸਾਹਿਤ ਦਾ ਨਿਰੰਤਰ ਵਿਕਾਸ ਹੁੰਦਾ ਜਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਇਸ ਖਿੱਤੇ ਪ੍ਰਤੀ ਸਾਡੇ ਸਥਾਪਤ ਲੇਖਕ ਉਦਾਸੀਨ ਸਨ। ਬਾਲ ਸਾਹਿਤ ਦੀ ਰਚਨਾ ਕਰਨਾ ਤੀਜੇ ਦਰਜੇ ਵਾਲਾ ਕਾਰਜ ਸਮਝਿਆ ਜਾਂਦਾ ਸੀ ਪ੍ਰੰਤੂ ਅੱਜ ਸਥਿਤੀ ਵਿੱਚ ਪਰਿਵਰਤਨ ਆ ਗਿਆ ਹੈ। ਵਰਤਮਾਨ ਦੌਰ ਵਿੱਚ ਪੰਜਾਬੀ ਬਾਲ ਸਾਹਿਤ ਵਿੱਚ ਕਈ ਪ੍ਰਤੀਬੱਧ ਲਿਖਾਰੀ ਤਨਦੇਹੀ ਨਾਲ ਕਾਰਜਸ਼ੀਲ ਵਿਖਾਈ ਦੇ ਰਹੇ ਹਨ ਜਿਨ੍ਹਾਂ ਵਿੱਚ ਨੌਜਵਾਨ ਲਿਖਾਰੀ ਚਰਨ ਪੁਆਧੀ ਇੱਕ ਹੈ।

ਚਰਨ ਪੁਆਧੀ, ਜੋ ਪਹਿਲਾਂ ਕਦੇ ਚਰਨ ‘ਪਪਰਾਲਵੀਂ’ ਦੇ ਨਾਂ ਹੇਠ ਲਿਖਦਾ ਤੇ ਛਪਦਾ ਸੀ, ਵਰਤਮਾਨ ਸਮੇਂ ਵਿੱਚ ਚਰਨ ਪੁਆਧੀ ਦੇ ਨਾਂ ਹੇਠ ਲਿਖ ਤੇ ਛਪ ਰਿਹਾ ਹੈ। ਹੁਣੇ ਹੁਣੇ ਉਸ ਨੇ ਆਪਣੀਆਂ ਨਵੀਨ ਬਾਲ ਕਵਿਤਾਵਾਂ ਦਾ ਖਰੜਾ ਮੇਰੀ ਨਜ਼ਰਸਾਨੀ ਲਈ ਭੇਜਿਆ ਹੈ। ਇਸ ਖਰੜੇ ਦਾ ਸੰਬੰਧ ਸਿੱਧੇ ਤੌਰ 'ਤੇ ਬਾਲਾਂ ਨਾਲ ਸੰਬੰਧਤ ਭਾਂਤ-ਭਾਂਤ ਦੇ ਵਿਸ਼ਿਆਂ ਨਾਲ ਜੁੜਿਆ ਹੋਇਆ ਹੈ। ਇਹ ਕਾਵਿ ਸੰਗ੍ਰਹਿ ਬਾਲ-ਪਾਠਕਾਂ ਨੂੰ, ਪੰਜਾਬੀ ਵਰਣਮਾਲਾ ਦੀ ਸੁਚੱਜੀ ਵਰਤੋਂ, ਲਗਾਂ-ਮਾਤਰਾਂ ਨੂੰ ਵਰਤਣ ਦੇ ਨੇਮਾਂ ਬਾਰੇ ਸੋਝੀ ਪ੍ਰਦਾਨ ਹੋਇਆ ਬਾਲ-ਪਾਠਕਾਂ ਦੇ ਭਾਸ਼ਾਈ-ਗਿਆਨ ਵਿੱਚ ਉੱਚਿਤ ਵਾਧਾ ਕਰਦਾ ਹੈ।

ਪੰਜਾਬੀ ਵਿੱਚ ਭਾਸ਼ਾ ਗ੍ਰਹਿਣ ਕਰਨ ਦਾ ਅਮਲ ਵੇਖਣ ਨੂੰ ਬੜਾ ਸਹਿਜ ਤੇ ਆਸਾਨ ਜਿਹਾ ਲੱਗਦਾ ਹੈ ਪ੍ਰੰਤੁ ਵਿਆਕਰਣ ਅਤੇ ਭਾਸ਼ਾ ਵਿਗਿਆਨ ਬਾਰੇ ਜਦੋਂ ਕੋਈ ਵਿਦਿਆਰਥੀ ਡੂੰਘਾ ਅਧਿਐਨ ਕਰਦਾ ਹੈ ਤਾਂ ਮਹਿਸੂਸ ਕਰਦਾ ਹੈ ਕਿ ਇਹ ਵਿਸ਼ਾ ਕਿੰਨਾ ਵਿਸ਼ਾਲ ਹੈ। ਇਸ ਦੀ ਥਾਹ ਪਾਉਣ ਲਈ ਵਿਦਿਆਰਥੀਆਂ ਨੂੰ ਮੁੱਢਲਾ ਭਾਸ਼ਾਈ ਗਿਆਨ ਪ੍ਰਦਾਨ ਕਰਨ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਇਹ ਜਟਿਲ ਵਰਤਾਰਾ ਹੈ ਪ੍ਰੰਤੂ ਜੇਕਰ ਇਸ ਅਮਲ ਨੂੰ ਬੜੇ ਸੌਖੇ, ਸਹਿਜ ਅਤੇ ਖਿੱਚ ਭਰਪੂਰ ਤਰੀਕੇ ਨਾਲ ਤੋੜ ਤੁਕਾਂਤ ਵਿੱਚ ਬੰਨ੍ਹ ਕੇ ਪੇਸ਼ ਕੀਤਾ ਜਾਵੇ ਤਾਂ ਵਿਆਕਰਣ ਦਾ ਗਿਆਨ ਪ੍ਰਾਪਤ ਕਰਨ ਦਾ ਅਮਲ ਬਹੁਤ ਸਹਿਜ ਅਤੇ ਦਿਲਚਸਪ ਬਣ ਜਾਂਦਾ ਹੈ।

ਇਸ ਹਵਾਲੇ ਨਾਲ ਚਰਨ ਪੁਆਧੀ ਬੱਚਿਆਂ ਨੂੰ ਪੰਜਾਬੀ ਸਿੱਖਣ ਦੀ ਜਾਗ ਲਾਉਣ ਲਈ ਦਿਲਚਸਪ ਢੰਗ ਨਾਲ ਪ੍ਰੇਰਿਤ ਕਰਦਾ ਹੈ। ਉਸਦਾ ਮਕਸਦ ਕਾਵਿ-ਰੂਪ ਵਿੱਚ ਬਾਲਾਂ ਨੂੰ ਜ਼ਬਰਦਸਤੀ