ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਸ਼ਾਈ-ਗਿਆਨ ਪ੍ਰਦਾਨ ਕਰਨਾ ਨਹੀਂ ਹੈ। ਉਹ ਆਪਣੇ ਗੀਤਾਂ ਵਿੱਚ ਕੰਨਾ, ਹੋੜਾ, ਕਨੌੜਾ, ਬਿੰਦੀ, ਪੈਰੀਂ ਹਾਹਾ, ਪੈਰੀਂ ਰਾਰਾ ਆਦਿ ਬਾਰੇ ਇੰਨੇ ਸੁੰਦਰ ਢੰਗ ਨਾਲ ਸਹਿਜ ਸੁਭਾਵਿਕ ਵਾਕਫ਼ੀਅਤ ਪ੍ਰਦਾਨ ਕਰ ਜਾਂਦਾ ਹੈ ਕਿ ਬਾਲ ਪਾਠਕ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਉਸ ਨੂੰ ਜਬਰਨ ਸਿੱਖਿਅਤ ਕੀਤਾ ਜਾ ਰਿਹਾ ਹੈ। ਬਲਕਿ ਚਰਨ ਦਾ ਕਾਵਿ ਰੂਪ ਵਿੱਚ ਗੱਲ ਕਹਿਣ ਦਾ ਅੰਦਾਜ਼ ਹੀ ਇੰਨਾ ਦਿਲਚਸਪ ਹੈ ਕਿ ਪਾਠਕ ਉਸ ਨਾਲ ਖੁਦ ਬ ਖੁਦ ਜੁੜ ਜਾਂਦਾ ਹੈ। ਇਸ ਪ੍ਰਸੰਗ ਵਿੱਚ ਉਸ ਦੀ ਇੱਕ ਕਵਿਤਾ ‘ਕੰਨੇ ਦਾ ਕਮਾਲ’ ਦਾ ਪਹਿਲਾ ਬੰਦ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

‘ਅ’ ਦੀ ਵਾਜ਼ ਦਿੰਦਾ, ਹਰ ਹਾਲ ਵੇਖ ਲਓ।
ਆਜੋ ਵੀਰੋ ਕੰਨੇ ਦਾ ਕਮਾਲ ਵੇਖ ਲਓ।
ਕੱਕਾ, ਰਾਰਾ ਕਰ, ਕੰਕੇ ਕੰਨਾ ਰਾਰਾ ਕਾਰ।
ਤੱਤਾ ਰਾਰਾ ਤਰ, ਕੰਡੇ ਕੰਨਾ ਰਾਰਾ ਤਾਰ।
ਜਲ ਥਲ ਬਣੇ ਜਾਲ ਥਾਲ ਵੇਖ ਲਓ।
ਆ ਜੋ ਵੀਰੋ, ਕੰਨੇ ਦਾ ਕਮਾਲ ਵੇਖ ਲਓ।

ਚਰਨ ਪੁਆਧੀ ਆਪਣੇ ਗੀਤਾਂ ਵਿੱਚ ਅੱਖਰਾਂ ਤੋਂ ਸ਼ਬਦ ਅਤੇ ਸ਼ਬਦਾਂ ਤੋਂ ਵਾਕ ਬਣਨ ਦੀਆਂ ਵਿਧੀਆਂ ਵੀ ਸੁਝਾਉਂਦਾ ਹੈ ਅਤੇ ਲਗਾਂ ਮਾਤਰਾਂ ਕਿਹੜੇ ਕਿਹੜੇ ਅੱਖਰਾਂ ਨਾਲ ਲੱਗਕੇ ਕਿਹੜੇ ਕਿਹੜੇ ਸ਼ਬਦ ਬਣਾਉਂਦੀਆਂ ਹਨ ਅਤੇ ਉਹਨਾਂ ਦਾ ਸ਼ੁੱਧ ਉਚਾਰਣ ਕੀ ਹੋਣਾ ਚਾਹੀਦਾ ਹੈ? ਇਹਨਾਂ ਪੱਖਾਂ ਬਾਰੇ ਵੀ ਉਹ ਬੜੇ ਤਰਕਸੰਗਤ ਢੰਗ ਨਾਲ ਆਪਣੀ ਗੱਲ ਨੂੰ ਨੰਨੇ-ਮੁੰਨੇ ਪਾਠਕਾਂ ਦੇ ਹਿਰਦਿਆਂ ਵਿੱਚ ਵਸਾਉਣ ਦਾ ਸੁਚੱਜਾ ਪ੍ਰਯਤਨ ਕਰਦਾ ਹੈ। ‘ਆਓ ਪੰਜਾਬੀ ਸਿੱਖੀਏ’ ਕਵਿਤਾ ਦੀਆਂ ਕੁਝ ਸਤਰਾਂ ਮੇਰੇ ਉਪਰੋਕਤ ਕਥਨ ਵੱਲ ਹੀ ਸੰਕੇਤ ਕਰਦੀਆਂ ਵਿਖਾਈ ਦਿੰਦੀਆਂ ਹਨ:

ਕਾਪੀਆਂ ਉੱਤੇ ਲਿਖੀਏ ਜੀ ਪੰਜਾਬੀ ਲਿਖੀਏ।
ਆਓ ਪੰਜਾਬੀ ਸਿੱਖੀਏ ਜੀ ਪੰਜਾਬੀ ਸਿੱਖੀਏ।
ਖਾਲੀ ਅੱਖਰ ਭੁਲਾਵੇਂ ਤੇ ਫਿਰ ਮਿਲਦੇ ਜੁਲਦੇ।
ਫੇਰ ਮੁਹਾਰਨੀ ਬੋਲਦੇ ਜਾਈਏ ਹਿਲਦੇ ਜੁਲਦੇ।
ਸਿੱਖਦੇ ਹੋਏ ਨਾ ਝੁਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ ਜੀ ਪੰਜਾਬੀ ਸਿੱਖੀਏ।

ਚਰਨ ਪੁਆਧੀ ਦੇ ਇਹ ਭਾਸ਼ਾਈ ਗੀਤ ਵਿਦਿਆਰਥੀਆਂ ਵੱਲੋਂ ਸਕੂਲਾਂ ਦੀਆਂ ਸਟੇਜਾਂ 'ਤੇ ਵਿਅਕਤੀਗਤ ਅਤੇ ਸੰਯੁਕਤ ਰੂਪ ਵਿੱਚ ਗਾਏ ਜਾ ਸਕਣ ਦੇ ਯੋਗ ਹਨ। ਮੁੱਢਲੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਇਹ ਕਵਿਤਾਵਾਂ ਸੁਣਾ ਕੇ ਉਹਨਾਂ ਦੀ ਮਾਤ ਭਾਸ਼ਾ ਦੀ ਸਿੱਖਿਆ ਨੂੰ ਹੋਰ