ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਧੇਰੇ ਸਰਲ ਬਣਾਇਆ ਜਾ ਸਕਦਾ ਹੈ ਅਤੇ ਲਗਾਂ-ਮਾਤਰਾਂ ਅਤੇ ਸ਼ਬਦ ਜੋੜਾਂ ਦੇ ਉੱਚਿਤ-ਇਸਤੇਮਾਲ ਦੀ ਵਰਤੋਂ ਸਿਖਾ ਕੇ ਲਾਹਾ ਲਿਆ ਜਾ ਸਕਦਾ ਹੈ। ਅੱਜ ਦੀ ਨਵੀਂ ਪੀੜ੍ਹੀ ਜਦੋਂ ਪੰਜਾਬੀ ਭਾਸ਼ਾ ਨੂੰ ਤਿਲਾਂਜਲੀ ਦਿੰਦੀ ਜਾ ਰਹੀ ਹੈ, ਅਜਿਹੀ ਸਥਿਤੀ ਵਿੱਚ ਇਹ ਪੁਸਤਕ ਹਰ ਸਰਕਾਰੀ ਸਕੂਲ ਦੇ ਨਾਲ ਨਾਲ ਪ੍ਰਾਈਵੇਟ ਅਤੇ ਅੰਗ੍ਰੇਜ਼ੀ ਮਾਧਿਅਮ ਵਾਲੇ ਸਕੂਲ ਵਿੱਚ ਪੁੱਜਣੀ ਚਾਹੀਦੀ ਹੈ।

ਮੈਂ ਆਸ ਕਰਦਾ ਹਾਂ ਕਿ ਚਰਨ ਪੁਆਧੀ ਬੱਚਿਆਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਇਸੇ ਤਰ੍ਹਾਂ ਨਿੱਗਰ ਜਤਨਾਂ ਨਾਲ ਜੋੜਦਾ ਰਹੇਗਾ ਅਤੇ ਪੰਜਾਬੀ ਬਾਲ ਸਾਹਿਤ ਦੇ ਵਿਕਾਸ ਵਿੱਚ ਮੁੱਲਵਾਨ ਹਿੱਸਾ ਪਾਉਂਦਾ ਰਹੇਗਾ।

ਦਰਸ਼ਨ ਸਿੰਘ ‘ਆਸ਼ਟ' (ਡਾ.)
ਸਾਹਿਤ ਅਕਾਦਮੀ ਅਵਾਰਡੀ
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋ. 9814423703
ਈਮੇਲ dsaasht@yahoo.co.in