ਪੰਨਾ:ਆਕਾਸ਼ ਉਡਾਰੀ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਰੇ ਦਾ ਦਿਲ

ਲੋਕੀ ਆਖਦੇ ਦਿਲਾਂ ਦੇ ਦਿਲ ਸਾਖੀ,
ਪਿਆਰਾ ਜਾਣਦਾ ਚੰਗਾ ਪਿਆਰੇ ਦਾ ਦਿਲ।
ਐਪਰ ਪਿਆਰਿਓ, ਪਿਆਰੇ ਦਾ ਦਿਲ ਲੈ ਕੇ,
ਖ਼ੂਬ ਰੋਲਿਆ ਤੁਸਾਂ ਵਿਚਾਰੇ ਦਾ ਦਿਲ।
ਦਬਾਂ ਧਮਕੀਆਂ ਨਾਲ ਡਰਾ ਕੇ ਤੇ,
ਮਾਰ ਦਿਤਾ ਜੇ ਕਰਮਾਂ ਦੇ ਮਾਰੇ ਦਾ ਦਿਲ।
'ਨਰਥ ਸਾਂਈਂ ਦਾ ਤੁਸਾਂ ਕੀ ਸਮਝਿਆ ਸੀ,
ਇਹ ਦਿਲ ਸੀ ਦਿਲ ਵੀ 'ਤਾਰੇ' ਦਾ ਦਿਲ।

ਨਹੀਂ ਸੀ ਦਿਲ ਇਹ ਕਿਸੇ ਨੂੰ ਦੇਣ ਜੋਗਾ,
ਜੋਰੀਂ ਲੈ ਗਏ ਹੋ ਤੁਸੀਂ ਖੁੱਸ ਕੇ ਤੇ।
'ਚਾਰਾ ਰੋਂਵਦਾ ਹੋਵੇਗਾ ਪਿਛਲਿਆਂ ਨੂੰ,
ਜਿਸ ਨੂੰ ਮੋਹ ਲੈ ਗਏ ਹੋ ਹੱਸ ਕੇ ਤੇ।

੧੦੮.