ਪੰਨਾ:ਆਕਾਸ਼ ਉਡਾਰੀ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਤਾਰੇ' ਦੇ ਕੀ ਲਗਦੇ ਹੋ?

ਸੁਣਿਆ ਸੀ ਕਿ ਤੁਸੀਂ ਹੋ ਲੋਕ ਵਡੇ,
ਮੰਨੇ-ਪਰਮੰਨੇ ਵਿਚ ਜਗ ਦੇ ਹੋ।
ਤੁਹਾਡੀ ਸ਼ਾਨ ਤੇ ਮਾਨ ਜਹਾਨ ਮੰਨੇ,
ਮੰਨੇ ਹੋਏ ਖ਼ਸਮ ਸੌ ਪਗ ਦੇ ਹੋ।
ਇਹ ਭੀ ਸੁਣਿਆਂ ਸੀ ਬੜੇ ਸਿਆਣੇ ਭੀ ਹੋ,
ਜਾਣੂੰ ਸਾਰਿਆਂ ਦੀ ਰਗ ਰਗ ਦੇ ਹੋ।
ਨਾਲੇ ਅਪਣਾ ਪਰਾਇਆ ਪਛਾਣਦੇ ਹੋ,
ਪਕੇ ਪਾਰਖੂ ਚੋਰ ਤੇ ਠਗ ਦੇ ਹੋ।

ਐਪਰ ਅਸਾਂ ਤਾਂ ਵੇਖੀ ਹਨੇਰ-ਚੌਦਸ,
ਲੋਕਾਂ ਲਈ ਭਾਵੇਂ ਗੈਸ ਜਗਦੇ ਹੋ।
ਤੋਬਾ! ਤੁਸਾਂ ਬੇ-ਕਦਰਾਂ ਦੀ ਦੋਸਤੀ ਤੋਂ,
ਜਾਓ, 'ਤਾਰੇ' ਦੇ ਤੁਸੀਂ ਕੀ ਲਗਦੇ ਹੋ?

੧੧੩.