ਪੰਨਾ:ਆਕਾਸ਼ ਉਡਾਰੀ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੱਰ ਲਾ ਕੇ ਉਡ ਗਏ

ਖ਼ਾਲੀ ਹੋ ਗਏ ਦੁਨੀਆਂ ਵਿੱਚੋਂ,
ਪਿਆਰ ਭਰੇ ਉਹ ਖਜ਼ਾਨੇ।
ਅਪਣਾ ਅਪਣਾ ਆਖੋ ਜਿਨ੍ਹਾਂ ਨੂੰ,
ਉਹ ਹੁਣ ਬਣੇ ਬਗਾਨੇ।
ਜਿਨ੍ਹਾਂ ਨਾਲ ਕਮਾਈ ਨੇਕੀ,
ਓਨ੍ਹਾਂ ਬਦੀ ਕਮਾਈ;
'ਤਾਰਾ' ਜੀ ਪੱਰ ਲਾ ਕੇ ਉਡ ਗਏ,
ਮਿਹਰਾਂ-ਭਰੇ ਜ਼ਮਾਨੇ।

੧੧੫